ਬਠਿੰਡਾ ਦੀ ਮਾਡਰਨ ਜੇਲ੍ਹ ‘ਚ ਕਾਹਲਵਾਂ ਕਤਲਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਰਮਨਦੀਪ ਸਿੰਘ ਰੰਮੀ ਹਾਂਗਕਾਂਗ ‘ਚ ਆਪਣੇ ਭਰਾ ਅਤੇ ਨਾਭਾ ਜੇਲ੍ਹਬ੍ਰੇਕ ਕਰਾਉਣ ਵਾਲੇ ਰੋਮੀ ਸਿੱਧੂ ਨਾਲ ਲਗਾਤਾਰ ਗੱਲਬਾਤ ਕਰਦਾ ਸੀ। ਇਸਦਾ ਖੁਲਾਸਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦ ਬਠਿੰਡਾ ਜੇਲ੍ਹ ‘ਚ ਹੀ ਬੰਦ ਨਾਭਾ ਜੇਲ੍ਹਬ੍ਰੇਕ ਦੇ ਦੋਸ਼ੀ ਚਰਨਪ੍ਰੀਤ ਸਿੰਘ ਨੇ ਮਛਾਨਾ ਦੇ ਮੋਬਾਈਲ ਤੋਂ ਜੇਲ੍ਹ 'ਚ ਹੀ ਕਿਸੇ ਵਿਅਕਤੀ ਨੂੰ ਧਮਕੀ ਦੇ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਸ਼ਾਮ ਬਠਿੰਡਾ ਜੇਲ੍ਹ ‘ਚ ਛਾਣਬੀਣ ਕੀਤੀ।
ਇਸ ਸਿਮ ਦੇ ਜਰੀਏ ਰੰਮੀ ਹਾਂਗਕਾਂਗ 'ਚ ਰੋਮੀ ਨਾਲ ਗੱਲਬਾਤ ਕਰਦਾ ਸੀ। ਰੋਮੀ ਨੂੰ 23 ਫਰਵਰੀ ਨੂੰ ਹਾਂਗਕਾਂਗ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੋਹਾਂ ‘ਤੇ ਜੇਲ੍ਹ ਮੈਨੁਅਲ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।