ਭਾਜਪਾ ਆਗੂ ਗੋਲੀ ਲੱਗਣ ਕਾਰਨ ਜ਼ਖ਼ਮੀ, ਹਾਲਤ ਗੰਭੀਰ

ਖ਼ਬਰਾਂ, ਪੰਜਾਬ

ਜਲੰਧਰ, 2 ਫ਼ਰਵਰੀ (ਸੁਦੇਸ਼) : ਬੀਤੀ ਦੇਰ ਰਾਤ ਅਲੀ ਮੁਹੱਲੇ ਖੇਤਰ 'ਚ ਦੋ ਧਿਰਾਂ ਵਿਚਾਲੇ ਹੋ ਰਹੀ ਆਪਸੀ ਲੜਾਈ ਛੁਡਵਾਉਣ ਗਏ ਭਾਜਪਾ ਆਗੂ ਦੀਪਕ ਤੇਲੂ ਦੇ ਗੋਲੀ ਲਗਣ ਦੇ ਮਾਮਲੇ 'ਚ ਥਾਣਾ ਨੰ. 2 ਦੀ ਪੁਲਿਸ ਨੇ ਅਕਾਲੀ ਆਗੂ ਸੁਭਾਸ਼ ਸੋਂਧੀ, ਉਨ੍ਹਾਂ ਦੇ ਪੁੱਤਰ ਹਿਮਾਂਸ਼ੂ ਸੋਂਧੀ, ਅੰਕੁਸ਼ ਸੋਂਧੀ, ਉਨ੍ਹਾਂ ਦੇ ਭਰਾ ਧਰਮਿੰਦਰ ਸੋਂਧੀ, ਸੁਰਿੰਦਰ , ਰਾਜੂ ਖੋਸਲਾ, ਪਿੰਦਾ, ਗੋਬਾ, ਸਿਕੰਦਰ, ਰਾਹੁਲ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਵਿਰੁਧ ਇਰਾਦਾ-ਕਤਲ ਅਤੇ ਹੋਰ ਵੱਖ ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕੀਤਾ ਹੈ। ਸੰਪਰਕ ਕਰਨ 'ਤੇ ਏ. ਸੀਪੀ ਸੈਂਟਰਲ ਸਤਿੰਦਰ ਕੁਮਾਰ ਚੱਢਾ ਨੇ ਦਸਿਆ ਕਿ ਅਕਾਲੀ ਆਗੂ ਸੁਭਾਸ਼ ਸੋਧੀ ਅਤੇ ਰਾਜੂ ਖੋਸਲਾ ਨੂੰ ਗ੍ਰਿਫਤਾਰੀ ਕਰ ਗਿਆ ਸੀ। ਜਦਕਿ ਬਾਕੀ ਫ਼ਰਾਰ ਮੁਲਜ਼ਮ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਨੂੰ ਦਿਤੇ ਬਿਆਨ 'ਚ ਵਿਪਨ ਸਭਰਵਾਲ ਵਾਸੀ ਸ਼ੇਖਾਂ ਬਾਜ਼ਾਰ ਅਲੀ ਮੁੱਹਲਾ ਨੇ ਦਸਿਆ ਕਿ ਬੀਤੀ ਰਾਤ ਅਕਾਲੀ ਆਗੂ ਸੁਭਾਸ਼ ਸੋਂਧੀ ਦਾ ਫ਼ੋਨ ਆਇਆ ਕਿ ਉਨ੍ਹਾਂ ਦੇ ਜਾਣਕਾਰ ਸੱਜਣ ਰਾਜੂ ਖੋਸਲਾ ਦੇ ਪਿਤਾ ਦੀ ਰਿਟਾਇਰਮੈਂਟ ਪਾਰਟੀ ਹੈ, ਜਿਥੇ ਅਸੀ ਇੱਕਠੇ ਚਲਾਂਗੇ। ਬਾਅਦ ਵਿਚ ਸੁਭਾਸ਼ ਸੋਂਧੀ ਖ਼ੁਦ ਹੀ ਉਨ੍ਹਾਂ ਨੂੰ ਛੱਡ ਕੇ ਪਾਰਟੀ 'ਚ ਚਲਾ ਗਿਆ। ਉਨ੍ਹਾਂ ਨੇ ਪਾਰਟੀ 'ਚ ਜਾ ਕੇ ਸੁਭਾਸ਼ ਸੋਂਧੀ ਨੂੰ ਇੱਕਲੇ ਆਉਣਾ ਬਾਰੇ ਕੀਤੀ। ਇਸ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਥੋੜੀ ਬਹਿਸਬਾਜੀ ਹੋ ਗਈ ਅਤੇ ਬਹਿਸਦੇ ਹੋਏ ਬਾਹਰ ਗੱਲੀ 'ਚ ਆ ਗਏ ਅਤੇ ਧਮਕੀ ਦਿੰਦੇ 

ਹੋਏ ਕਹਿਣ ਲੱਗੇ ਕਿ ਤੈਨੂੰ ਅੱਜ ਕਾਰਪੋਰੇਸ਼ਨ ਚੋਣਾਂ 'ਚ ਸਾਡੇ ਉਲਟ ਉਮੀਦਵਾਰ ਦੀ ਮਦਦ ਕਰਨ ਦੀ ਸਿੱਖ ਦੇਣੀ ਹੈ। ਇਸ ਮਗਰੋਂ ਵਿਪਨ ਸਭਰਵਾਲ ਮੌਕੇ ਤੋਂ ਉਹ ਸ੍ਰੀ ਗੁਰੂ ਰਵਿਦਾਸ ਚੌਕ ਚਲਾ ਗਿਆ। ਜਦੋਂ ਉਹ ਕੁਝ ਦੇਰ ਬਾਅਦ ਅਪਣੇ ਸਾਲੇ ਦੀਪਕ ਤੇਲੂ ਨਾਲ ਵਾਪਸ ਘਰ ਅਲੀ ਮੁਹੱਲੇ ਪੁੱਜੇ ਤਾਂ ਸੁਭਾਸ਼ ਸੋਂਧੀ ਨੇ ਫੋਨ ਤੇ ਮੇਰੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿਤਾ। ਜਦੋਂ ਮੈਂ ਘਰ ਤੋਂ ਬਾਹਰ ਨਿਕਲਿਆ ਤਾਂ ਉਕਤ ਲੋਕਾਂ ਵਲੋਂ ਸਾਡੋ ਤੇ ਇੱਟਾਂ ਰੋੜੇ ਵਰ੍ਹਾਉਂਦੇ ਹੋਏ ਸਾਡੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਦੌਰਾਨ ਇਕ ਗੋਲੀ ਉਨ੍ਹਾਂ ਦੇ ਸਾਲੇ ਦੀਪਕ ਤੇਲੂ ਨੂੰ ਜਾ ਲੱਗੀ। ਘਟਨਾ ਤੋਂ ਬਾਅਦ ਸੋਂਧੀ, ਉਸ ਦਾ ਭਰਾ, ਪੁੱਤਰ ਤੇ ਹੋਰ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਮਗਰੋਂ ਦੀਪਕ ਤੇਲੂ ਨੂੰ ਤੁਰਤ ਇਲਾਜ ਲਈ ਸਤਿਅਮ ਹਸਪਤਾਲ ਲੈ ਜਾਂਦਾ ਗਿਆ, ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪਟੇਲ ਹਸਪਤਾਲ ਰੈਫ਼ਰ ਕਰ ਦਿਤਾ ਗਿਆ, ਜਿਥੇ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਡੀਸੀਪੀ ਰਾਜਿੰਦਰ ਸਿੰਘ, ਏ.ਸੀਪੀ ਸਤਿੰਦਰ ਚੱਢਾ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਏ. ਸੀਪੀ ਸੈਂਟਰਲ ਸਤਿੰਦਰ ਕੁਮਾਰ ਚੱਢਾ ਨੇ ਦਸਿਆ ਕਿ ਅਜੇ ਤੱਕ ਉਨਾਂ੍ਹ ਨੂੰ ਦੂਜੀ ਧਿਰ ਦੇ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਬਾਰੇ ਇਤਲਾਹ ਨਹੀ ਮਿਲੀ ਹੈ।