ਭਾਣਜੇ ਦੇ ਵਿਆਹ 'ਚ ਬੈਲਗੱਡੀ 'ਤੇ ਪਹੁੰਚਿਆ ਨਾਨਕਾ ਮੇਲ, ਅਨੋਖੇ ਤਰੀਕੇ ਨੂੰ ਦੇਖ ਹਰ ਕੋਈ ਹੈਰਾਨ

ਖ਼ਬਰਾਂ, ਪੰਜਾਬ

ਕਪੂਰਥਲਾ: ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਿਹਾ ਹੈ। ਐੱਨ. ਆਰ. ਆਈ. ਜਿੱਥੇ ਹੈਲੀਕਾਪਟਰ 'ਤੇ ਬਰਾਤ ਲੈ ਕੇ ਆ ਰਹੇ ਹਨ, ਉਥੇ ਹੀ ਭਾਣਜੇ ਦੇ ਵਿਆਹ 'ਚ ਜਾਣ ਲਈ ਇਕ ਨਾਨਕਾ ਪਰਿਵਾਰ ਨੇ ਸਭ ਤੋਂ ਅਨੋਖਾ ਤਰੀਕਾ ਅਪਣਾਇਆ। ਪੰਜਾਬੀ ਸੱਭਿਆਚਾਰ ਨਾਲ ਪ੍ਰੇਰਿਤ ਨਾਨਕਾ ਪਰਿਵਾਰ ਬੈਲਗੱਡੀ 'ਤੇ ਪਹੁੰਚਿਆ। ਉਨ੍ਹਾਂ ਦੇ ਇਸ ਅਨੋਖੇ ਤਰੀਕੇ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ।

ਪੰਜਾਬ ਦੇ ਪੁਰਾਣੇ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੇ ਇਸ ਨਾਨਕੇ ਪਰਿਵਾਰ ਨੂੰ ਦੇਖਣ ਲਈ ਪਿੰਡ ਦੇ ਲੋਕ ਘਰਾਂ ਦੀਆਂ ਛੱਤਾਂ 'ਤੇ ਉਮੜ ਆਏ। ਬਕਾਇਦਾ ਰਿਸ਼ਤੇਦਾਰ ਪੰਜਾਬੀ ਸੱਭਿਆਚਾਰ, ਘੱਘਰੇ ਅਤੇ ਫੁਲਕਾਰੀਆਂ ਲੈ ਕੇ ਆਏ, ਉਥੇ ਹੀ ਨੌਜਵਾਨ ਚਿੱਟੇ ਕੁਰਤੇ, ਚਾਦਰਾਂ ਅਤੇ ਹੱਥਾਂ 'ਚ ਸੰਮਾ ਡਾਂਗ ਲੈ ਕੇ ਆਏ ਸਨ। 31 ਦਸੰਬਰ ਨੂੰ ਹਰਜੀਤ ਸਿੰਘ ਦਾ ਵਿਆਹ ਪਿੰਡ ਭੇਟਾਂ 'ਚ ਹੋਇਆ।

ਸਾਧੂ ਸਿੰਘ ਅਤੇ ਸਰਵਨ ਸਿੰਘ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਪੁਰਾਣੇ ਪੰਜਾਬ ਨਾਲ ਰੂਬਰੂ ਕਰਵਾਉਣ ਲਈ ਉਨ੍ਹਾਂ ਨੇ ਇਹ ਤਰੀਕਾ ਚੁਣਿਆ ਹੈ, ਜਿਸ ਨਾਲ ਯੂਥ ਨੂੰ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਦੇ ਬਾਰੇ ਜਾਣਕਾਰੀ ਮਿਲ ਸਕੇ।