ਪੰਜਾਬ ਦੇ ਨਾਮੀ ਗਿਰਾਮੀ ਗੈਂਗਸਟਰ ਵਿੱਕੀ ਗੌਂਡਰ ਆਪਣੇ 3 ਸਾਥੀਆਂ ਸਣੇ ਹਲਾਕ

ਖ਼ਬਰਾਂ, ਪੰਜਾਬ

ਮੁਕਤਸਰ- ਪੰਜਾਬ ਦੇ ਮਸ਼ਹੂਰ ਗੈਂਗਸਟਰ ਵਿੱਕੀ ਗੌਡਰ ਅਤੇ ਪ੍ਰੇਮਾ ਲਹੌਰੀਆਂ ਮੁਕਤਸਰ ਦੇ ਪਿੰਡ ਪੰਜਾਬਾ ਵਿੱਚ ਪੁਲਿਸ ਮੁਕਾਬਲੇ ਵਿੱਚਮਾਰੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ੂਚਨਾਂ ਮਿਲੀ ਸੀ ਕਿ ਵਿੱਤੀ ਗੌਡਰ ਅਤੇ ਪ੍ਰੇਮਾ ਲਾਹੌਰੀਆਂ ਰਾਜਸਥਾਨ ਦੇ ਬਾਰਡਰ ਨਾਲ ਲਗਦੇ ਮੁਕਤਸਰ ਜਿਲ੍ਹੇ ਦੇ ਪਿੰਡ ਪੰਜਾਬਾ ਵਿੱਚ ਲੁਕੇ ਹੋਏ ਹਨ । 

ਮੌਕੇ ਤੇ ਪੁਲਿਸ ਨੇ ਉਹਨਾਂ ਨੂੰ ਘੇਰਾ ਪਾਇਆ । ਦੂਜੇ ਪਾਸੇ ਤੋਂ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆਂ ਨੇ ਪੁਲਿਸ ਤੇ ਫ਼ਾਇਰਿੰਗ ਕਰ ਦਿੱਤੀ । ਪੁਲਿਸ ਨੇ ਵੀ ਉਹਨਾਂ ਤੇ ਫਾਇਰਿੰਗ ਕੀਤੀ ਇਸੇ ਦੌਰਾਨ ਦੋਂਵੇ ਗੈਂਗਸਟਰ ਮਾਰੇ ਗਏ। ਜਿਕਰਯੋਗ ਹੈ ਕਿ ਨਾਭਾ ਜੇਲ੍ਹ ਦੇ ਦੋਂਵੇ ਮੁਲਜਮ ਸਨ ਅਤੇ ਦੋਂਵਾਂ ਨੇ ਪੰਜਾਬ ਵਿੱਚ ਕਾਫੀ ਦਹਿਸ਼ਤ ਪਾਈ ਹੋਈ ਸੀ।