ਚੌਥੇ ਦਿਨ ਦੇ ਧਰਨੇ ਵਿਚ ਹਜ਼ਾਰਾਂ ਕਿਸਾਨ ਪਰਵਾਰਾਂ ਸਮੇਤ ਸ਼ਾਮਲ ਹੋਏ

ਖ਼ਬਰਾਂ, ਪੰਜਾਬ



ਪਟਿਆਲਾ, 25 ਸਤੰਬਰ (ਬਲਵਿੰਦਰ ਭੁੱਲਰ): ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਕੰਵਲਪ੍ਰੀਤ ਸਿੰਘ ਪੰਨੂੰ, ਡਾ. ਦਰਸ਼ਨ ਪਾਲ, ਸਿੰਗਾਰਾ ਸਿੰਘ ਮਾਨ, ਨਿਰਭੈ ਸਿੰਘ ਢੁਡੀਕੇ, ਸ਼ਿੰਦਰ ਸਿੰਘ ਨੱਥੂਵਾਲ, ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਜਥੇਬੰਦੀਆਂ ਵਲੋਂ ਆਰੰਭ ਕੀਤਾ ਗਿਆ ਕਰਜ਼ਾ ਮੁਕਤੀ ਅੰਦੋਲਨ ਲਗਾਤਾਰ ਜਾਰੀ ਰਹੇਗਾ।
ਕੈਪਟਨ ਅਮਰਿੰਦਰ ਸਿੰਘ ਕਿਸਾਨ ਜਥੇਬੰਦੀ ਵਿਰੁਧ ਬਿਆਨਬਾਜ਼ੀ ਕਰ ਕੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ ਦੇ ਵਾਅਦੇ ਤੋਂ ਭਜਣਾ ਚਾਹੁੰਦਾ ਹੈ। ਜੱਥੇਬੰਦੀਆਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਵਾਉਣ ਲਈ ਸਰਕਾਰ ਨੂੰ ਲਗਾਤਾਰ ਘੇਰਨਗੀਆਂ। ਜਥੇਬੰਦੀਆਂ ਪਿੰਡਾਂ ਵਿਚ ਬੈਂਕਾਂ, ਸਾਹੂਕਾਰਾਂ, ਸੂਦਖੋਰਾਂ ਵਲੋਂ ਕੀਤੀ ਜਾਂਦੀ ਜਬਰੀ ਉਗਰਾਹੀ ਭਾਵੇਂ ਉਸ ਦਾ ਕੋਈ ਵੀ ਰੂਪ ਹੋਵੇ ਉਸ ਦਾ ਡਟਵਾਂ ਵਿਰੋਧ ਕਰਨਗੀਆਂ ਅਤੇ ਕਿਸਾਨਾਂ ਦੀਆਂ ਕੁਰਕੀਆਂ ਨਿਲਾਮੀਆਂ ਨਹੀਂ ਹੋਣ ਦਿਤੀਆਂ ਜਾਣਗੀਆਂ।

ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਤੋਂ ਛੁਟਕਾਰਾ ਪਾਉਣ ਲਈ ਮੱਕੀ, ਬਾਸਮਤੀ, ਆਲੂ, ਮਟਰ, ਸੂਰਜਮੁਖੀ ਸਮੇਤ ਸੱਭ ਫ਼ਸਲਾਂ ਦਾ ਭਾਅ ਲਾਗਤ ਖ਼ਰਚੇ ਤੋਂ ਡੇਢ ਗੁਣਾ ਵੱਧ ਨਿਸ਼ਚਿਤ ਕਰ ਕੇ ਸਰਕਾਰੀ ਖ਼ਰੀਦ  (ਬਾਕੀ ਸਫ਼ਾ 10 'ਤੇ)
ਦੀ ਗਾਰੰਟੀ ਕੀਤੀ ਜਾਵੇ। ਆਰਜੀ ਹਲ ਵਜੋਂ ਝੋਨੇ ਦੀ ਪਰਾਲੀ ਉਪਰ 200 ਰੁਪਏ ਰੁਪਏ ਪ੍ਰਤੀ ਕੁਇੰਟਲ ਬੋਨਸ ਦਿਤਾ ਜਾਵੇ ਜੇਕਰ ਸਰਕਾਰ ਕੋਈ ਹੱਲ ਪੇਸ਼ ਨਹੀਂ ਕਰਦੇ ਤਾਂ ਕਿਸਾਨ ਮਜਬੂਰਨ ਪਰਾਲੀ ਨੂੰ ਅੱਗ ਲਾਉਣਗੇ। ਅੱਜ ਦੇ ਇਕੱਠ ਨੇ ਮਤੇ ਪਾਸ ਕਰਦਿਆਂ ਗਦਰੀ ਬਾਬਾ ਭਾਨ ਸਿੰਘ ਸੁਨੇਤ ਦੀ ਯਾਦਗਾਰ ਇੰਪਰੂਵਮੈਂਟ ਟਰੱਸਟ ਲੁਧਿਆਣਾ ਵਲੋਂ ਜਬਰੀ ਢਾਹਣ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ। ਦੂਸਰਾ ਬਰਨਾਲਾ, ਬਠਿੰਡਾ, ਜ਼ਿਲ੍ਹਿਆਂ ਦੀ ਪੁਲਿਸ ਵਲੋਂ ਧਰਨੇ ਲਈ ਕਿਰਾਏ ਉਪਰ ਬੱਸਾਂ ਦੇਣ ਵਾਲਿਆਂ ਨੂੰ ਡਰਾਉਣ ਧਮਕਾਉਣ ਦੀ ਵੀ ਨਿੰਦਾ ਕੀਤੀ ਅਤੇ ਕਿਸਾਨ ਕਾਬਲ ਸਿੰਘ ਜਿਸ ਦੀ ਧਰਨੇ ਦੌਰਾਨ ਟਰਾਲੀ ਤੋਂ ਡਿੱਗਣ ਕਾਰਨ ਰੀੜ ਦੀ ਹੱਡੀ ਤੇ ਸੱਟ ਲੱਗੀ ਸੀ ਜਿਸ ਦਾ ਸੈਕਟਰ-32 ਚੰਡੀਗੜ੍ਹ ਵਿਖੇ ਅਪਰੇਸ਼ਨ ਹੋ ਰਿਹਾ ਹੈ ਜੋ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਸ ਇਲਾਜ ਦੇ ਦੇ ਸਾਰੇ ਖ਼ਰਚੇ ਦੀ ਸਰਕਾਰ ਜ਼ਿੰਮੇਵਾਰੀ ਲਵੇ।

ਇਕੱਠ ਨੂੰ ਸੰਬੋਧਨ ਕਰਵਾ ਵਲਿਆਂ ਵਿੱਚ ਸਤਬੀਰ ਸਿੰਘ ਕਿਰਤੀ ਕਿਸਾਨ ਯੂਨੀਅਨ, ਗੁਰਦੀਪ ਸਿੰਘ ਵੈਰੋਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੂਟਾ ਸਿੰਘ ਬੁਰਜਗਿੱਲ ਬੀ.ਕੇ.ਯੂ. ਡਕੌਂਦਾ, ਜਗਮੋਹਨ ਸਿੰਘ ਪਟਿਆਲਾ, ਕੁਲਦੀਪ ਕੌਰ ਕੁਸਾ, ਬੀ.ਕੇ.ਯੂ. ਏਕਤਾ ਉਗਰਾਹ, ਕੁਲਦੀਪ ਸਿੰਘ ਸਾਘਰਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਵਤਾਰ ਸਿੰਘ ਫੇਰੋਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਹਰਜੀਤ ਸਿੰਘ ਝੀਡਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੀ ਸ਼ਾਮਲ ਸਨ।