ਛੋਟੀ ਉਮਰੇ ਸੰਸਾਰ ਨੂੰ ਅਲਵਿਦਾ ਕਹਿ ਗਿਆ ਮਸ਼ਹੂਰ ਗੀਤਕਾਰ ਦਵਿੰਦਰ ਬੈਨੀਪਾਲ

ਖ਼ਬਰਾਂ, ਪੰਜਾਬ

ਛੋਟੀ ਉਮਰੇ ਬਹੁਤ ਚਰਚਿਤ ਗੀਤ ਲਿਖਣ ਵਾਲੇ ਗੀਤਕਾਰ ਦਵਿੰਦਰ ਬੈਨੀਪਾਲ ਬੀਤੇ ਦਿਨੀਂ ਦੁਨੀਆ ਨੂੰ ਹਮੇਸਾ ਲਈ ਅਲਵਿਦਾ ਕਹਿ ਗਏ । ਗੀਤਕਾਰ ਬੈਨੀਪਾਲ ਨੇ ਪਟਿਆਲ਼ਾ ਵਿਖੇ ਅੰਤਿਮ ਸਾਹ ਲਿਆ। ਦਵਿੰਦਰ ਬੈਨੀਪਾਲ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ  ਜਿੰਨਾ ਵਿੱਚ "ਪੀਡ਼ਾ ਦੇ ਪੈਣ ਪਟਾਕੇ ਬਾਰਾ ਬੋਹਰਾ ਦੇ “ ਲਹਿਬੰਰ ਹੁਸੇਨਪੁਰੀ “ ਲ ਵ ਲ ਵ ਲਵ ਹੋ ਗਿਆ “ ਸਤਵਿੰਦਰ ਬਿੱਟੀ “ ਤੇਰੀ ਮੇਰੀ ਨੀਭੀ ਜਾਂਦੀ ਤਾਂ ਕਰਕੇ” ਰੁਪਿੰਦਰ ਹਾਂਡਾ “ ਝੂਠੀਆ ਰੱਪਟਾ” ਦਲਜੀਤ ਬਿੰਟੂ “ ਬਾਈ ਜੀ “ ਸੋਨੂੰ ਵਿਰਕ “ ਤੇਰੀ ਕੀ ਗਰੰਟੀ “ ਹਰਬੰਸ ਬੱਬੂ “ ਹੱਦ ਹੋ ਗਈ ਮਾਲਕੋ ” ਹੰਸ ਰਾਜ ਹੰਸ “ ਕੁਡ਼ਤੀ” ਸਰਬਜੀਤ ਚੀਮਾ ਆਦਿ ਬਹੁਤ ਹੋਰ ਗਾਇਕਾ ਨੇ ਗਾਏ ਹਨ ।

ਇਸ ਫ਼ਨਕਾਰ ਗੀਤਕਾਰ ਦੀ ਮੌਤ ਨਾਲ ਪੰਜਾਬੀ ਦੀ ਮਸ਼ਹੂਰ  ਗਾਇਕਾ ਰੁਪਿੰਦਰ ਹਾਂਡਾ  ਵੱਡਾ ਧੱਕਾ ਲੱਗਾ ਹੈ , ਕਿਉਂਕਿ ਆਪਣੇ ਕਰੀਅਰ ਦੀ ਸ਼ੁਰੂਵਾਤ ਹਾਂਡਾ ਨੇ ਉਹਨਾਂ ਦੇ ਲਿਖੇ ਗੀਤ ਨਾਲ ਹੀ ਕੀਤੀ ਸੀ।  ਇਸਦਾ ਖੁਲਾਸਾ ਰੁਪਿੰਦਰ ਹਾਂਡਾ ਨੇ ਫੇਸਬੁੱਕ 'ਤੇ ਦਵਿੰਦਰ ਬੈਨੀਪਾਲ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਜਿਥੈ ਇਕ ਤਸਵੀਰ ਸਾਂਝੀ ਕੀਤੀ ਹੈ। 

ਰੁਪਿੰਦਰ ਹਾਂਡਾ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਮੇਰੇ ਮਿਊਜ਼ਿਕ ਕਰੀਅਰ 'ਚ ਜਿਸ ਗੀਤ ਨੇ ਇਕ ਪਛਾਣ ਬਣਾਈ 'ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ' ਇਸ ਗੀਤ ਦੇ ਗੀਤਕਾਰ ਦਵਿੰਦਰ ਬੈਨੀਪਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪ੍ਰਮਾਤਮਾ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਇਹ ਭਾਨਾ ਮੰਨਣ ਦਾ ਬਲ ਬਕਸ਼ਣ।' ਰੁਪਿੰਦਰ ਹਾਂਡਾ ਤੋਂ ਇਲਾਵਾ ਸੰਗੀਤ ਜਗਤ ਨਾਲ ਜੁਡ਼ੀਆਂ ਹੋਰ ਸ਼ਖਸੀਅਤਾਂ ਨੇ ਦਵਿੰਦਰ ਬੈਨੀਪਾਲ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।