ਛੁੱਟੀ ਦੇ ਬਾਵਜੂਦ ਵੀ ਅੱਜ ਅਦਾਲਤ ‘ਚ ਗੈਂਗਸਟਰ ਰਵੀ ਦਿਓਲ ਦੀ ਹੋਵੇਗੀ ਪੇਸ਼ੀ

ਖ਼ਬਰਾਂ, ਪੰਜਾਬ

ਇਸ ਤੋਂ ਬਿਨਾਂ ਕੈਪਟਨ ਅਮਰਿੰਦਰ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਪੰਜਾਬ ‘ਚ ਮੌਜੂਦ ਸਾਰੇ ਗੈਂਗਸਟਰ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦੇਣ ਅਤੇ ਆਤਮ ਸਮਰਪਣ ਕਰਨ ‘ਤੇ ਉਨ੍ਹਾਂ ਦਾ ਮੁਡ਼ ਵਸੇਵੇਂ ਦਾ ਇੰਤੇਜਾਮ ਵੀ ਕੀਤਾ ਜਾਵੇਗਾ। ਹਾਲ ਹੀ ‘ਚ ਪੰਜਾਬ ਦੇ ਨਾਮੀ ਗਿਰਾਮੀ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਪੁਲਿਸ ਵਲੋਂ ਕੀਤੇ ਗਏ ਐਨਕਾਊਂਟਰ ਨੂੰ ਵੇਖਦਿਆਂ ਵੀ ਪੰਜਾਬ ਦੇ ਕਾਫੀ ਗੈਂਗਸਟਰ ਆਪਣੇ ਆਪ ਨੂੰ ਹੁਣ ਪੁਲਿਸ ਕੋਲ ਸਮਰਪਣ ਕਰਨਾ ਜਿਆਦਾ ਸੁਰੱਖਿਅਤ ਸਮਝ ਰਹੇ ਹਨ।