ਚੋਰਾਂ ਵੱਲੋਂ ਐਚ.ਡੀ.ਐੱਫ.ਸੀ ਬੈਂਕ ਦੇ ਏਟੀਐਮ ਨੂੰ ਲੁੱਟਣ ਦਾ ਮਾਮਲਾ

ਖ਼ਬਰਾਂ, ਪੰਜਾਬ

ਮੋਗਾ: ਮੋਗਾ ਜ਼ਿਲ੍ਹਾ ਦੇ ਕਸਬਾ ਫਤਿਹਗੜ੍ਹ ‘ਚ ਚੋਰਾਂ ਵੱਲੋਂ ਏਟੀਐਮ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਤੂਰ ਵਿੱਚ ਬੀਤੀ ਰਾਤ ਚੋਰਾਂ ਨੇ ਐਚ.ਡੀ.ਐੱਫ.ਸੀ ਬੈਂਕ ਦੇ ਏਟੀਐਮ ‘ਚੋ ਤਕਰੀਬਨ 774000 ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਚੋਰ ਰਾਤ ਦੇ ਕਰੀਬ 2:30 ਵਜੇ ਇੱਥੇ ਦੇ ਕਸਬੇ ‘ਚ ਸਥਿਤ ਐਚ.ਡੀ.ਐੱਫ.ਸੀ ਬੈਂਕ ਦੇ ਏਟੀਐੱਮ ਵਿੱਚ ਦਾਖਲ ਹੋਏ ਅਤੇ ਏਟੀਐੱਮ ਦੇ ਅੰਦਰਲੇ ਦਰਵਾਜੇ ਰਾਹੀਂ ਬੈਂਕ ਦੇ ਅੰਦਰ ਦਾਖਲ ਹੋ ਗਏ ਤੇ ਅੰਦਰ ਦੀ ਹੀ ਏਟੀਐੱਮ ਨੂੰ ਗੈਸ ਕਟਰ ਨਾਲ ਕੱਟ ਕੇ ਸਾਰੇ ਪੈਸੇ ਕੱਢ ਲਏ।

ਇਹ ਵੀ ਦੱਸ ਦਈਏ ਕਿ ਚੋਰਾਂ ਨੇ ਏਟੀਐੱਮ ਕੈਬਿਨ ਦਾ ਦਰਵਾਜਾ ਚਾਬੀ ਨਾਲ ਖੋਲ ਕੇ ਚੋਰੀ ਕੀਤੀ ਤੇ ਨਾਲ ਹੀ ਬੈਂਕ ਦੇ ਵੀ 774000 ਰੁਪਏ ਉਡਾ ਕੇ ਲੈ ਗਏ। ਚੋਰ ਇੰਨੇ ਸ਼ਾਤਰ ਸਨ ਕੇ ਉਹ ਬੈਂਕ ਦਾ ਸੀਸੀਟੀਵੀ ਡੀਵੀਆਰ ਵੀ ਨਾਲ ਹੀ ਲੈ ਗਏ। ਮੀਡੀਆ ਵੱਲੋਂ ਬੈਂਕ ਦੇ ਸਟਾਫ਼ ਅਤੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਕਿਸੇ ਨੇ ਵੀ ਇਸ ਮਾਮਲੇ ਵਿੱਚ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। 

ਸਰਕਾਰ ਦੇ ਹੁਕਮਾਂ ਅਨੁਸਾਰ ਬੈਂਕ ਦੇ ਏਟੀਐੱਮ ਤੇ ਇੱਕ ਸੁਰੱਖਿਆ ਗਾਰਡ ਦਾ ਹੋਣਾ ਲਾਜ਼ਮੀ ਹੈ। ਫ਼ਿਰ ਵੀ ਬੈਂਕਾਂ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਤੇ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਿਸ ਕਾਰਨ ਇਨ੍ਹਾਂ ਚੋਰੀਆਂ ਵਿੱਚ ਵਾਧਾ ਹੋ ਰਿਹਾ ਹੈ।