ਦਲਿਤ ਪਰਵਾਰ ਨੂੰ ਗੁਰੂ ਘਰ ਵਿਖੇ ਭੋਗ ਪਾਉਣ ਤੋਂ ਰੋਕਣਾ ਨਿੰਦਣਯੋਗ: ਲੌਂਗੋਵਾਲ

ਖ਼ਬਰਾਂ, ਪੰਜਾਬ

ਧੂਰੀ: ਧੂਰੀ ਅਧੀਨ ਪੈਂਦੇ ਪਿੰਡ ਮਾਨਵਾਲਾ ਦੇ ਗੁਰੂ ਘਰ ਵਿਖੇ ਬਜ਼ੁਰਗ ਮਹਿਲਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਤੋਂ ਰੋਕਣ ਦੇ ਮਾਮਲੇ 'ਤੇ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਿੰਡ ਮਾਨਵਾਲਾ ਵਿਖੇ ਪੀੜਤ ਪਰਵਾਰ ਦੇ ਮੈਂਬਰਾਂ ਨੂੰ ਮਿਲੇ ਅਤੇ ਮਾਮਲੇ ਦੀ ਸਾਰੀ ਜਾਣਕਾਰੀ ਹਾਸਲ ਕੀਤੀ।