ਦੇਸ਼ ਦੇ ਸੁਨਹਿਰੇ ਭਵਿੱਖ ਲਈ ਨਵੀਆਂ ਖੋਜਾਂ ਦੀ ਲੋੜ : ਬਦਨੌਰ

ਖ਼ਬਰਾਂ, ਪੰਜਾਬ

ਐਸ.ਏ.ਐਸ ਨਗਰ/ਖਰੜ, 16 ਅਕਤੂਬਰ (ਸੁਖਦੀਪ ਸਿੰਘ ਸੋਈ/ਹਰਵਿੰਦਰ ਕੌਰ) : ਦੇਸ਼ ਦੇ ਸੁਨਹਿਰੇ ਭਵਿੱਖ ਲਈ ਨਵੀਆਂ ਖੋਜਾਂ ਕਰਨ ਦੀ ਲੋੜ ਤਾਂ ਹੀ ਸਾਡਾ ਮੁਲਕ ਬੁਲੰਦੀਆਂ ਨੂੰ ਛੂਹ ਛਕੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਦੂਜੀ ਸਾਲਾਨਾ ਕਨਵੋਕੇਸ਼ਨ ਮੌਕੇ ਯੂਨੀਵਰਸਿਟੀ ਦੇ 746 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ 15 ਵਿਦਿਆਰਥੀਆਂ ਨੂੰ ਯੁਨੀਵਰਸਿਟੀ ਗੋਲਡ ਮੈਡਲ ਪ੍ਰਦਾਨ ਕਰਨ ਮੌਕੇ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ।   ਸ੍ਰੀ ਬਦਨੌਰ ਨੇ ਇਸ ਮੌਕੇ 443 ਬੈਚੂਲਰ ਆਫ ਇੰਜੀਨੀਅਰ ਅਤੇ 303 ਮਾਸਟਰ ਆਫ ਇੰਜੀਨੀਅਰ ਪਾਸ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ।