ਧਰਮਸੋਤ ਨੇ ਖ਼ੂਨਦਾਨੀਆਂ ਦੀ ਕੀਤੀ ਹੌਸਲਾ ਅਫ਼ਜਾਈ

ਖ਼ਬਰਾਂ, ਪੰਜਾਬ

ਨਾਭਾ (ਸੁਖਚੈਨ ਸਿੰਘ ਲੁਬਾਣਾ) : ਪ੍ਰੈੱਸ ਕਲੱਬ ਨਾਭਾ (ਰਜਿ) ਵਲੋਂ ਰੋਟਰੀ ਕਲੱਬ ਨਾਭਾ ਵਿਖੇ ਹੀਰਾ ਆਟੋ ਮੋਬਾਈਲ ਲਿਮਟਿਡ ਦੇ ਸਹਿਯੋਗ ਨਾਲ ਪ੍ਰਧਾਨ ਹਰਮੀਤ ਸਿੰਘ ਮਾਨ ਦੀ ਅਗਵਾਈ ਹੇਠ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸੈਂਕੜੇ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਪ੍ਰੋਗਰਾਮ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਖ਼ੂਨਦਾਨ ਕੈਂਪ ਲਗਾਉਣ 'ਤੇ ਪ੍ਰੈੱਸ ਕਲੱਬ ਨਾਭਾ (ਰਜਿ) ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਲੱਬ ਨੂੰ ਹੋਰ ਕਈ ਸਮਾਜਿਕ ਕੰਮ ਕਰਦੇ ਰਹਿਣ ਲਈ ਇਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਵਿਸ਼ੇਸ ਤੌਰ 'ਤੇ ਪਹੁੰਚੇ ਰੋਟਰੀ ਕਲੱਬ ਨਾਭਾ ਅਤੇ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਕੁਮਾਰ ਸੈਂਟੀ ਅਤੇ ਹੀਰਾ ਆਟੋ ਮੋਬਾਈਲ ਦੇ ਗੋਰਵ ਗਾਬਾ ਨੇ ਵੀ ਕੈਂਪ ਵਿਚ ਪਹੁੰਚ ਕੇ ਖ਼ੂਨਦਾਨੀਆਂ ਦਾ ਹੌਸਲਾ ਵਧਾਇਆ।