ਭੁੱਚੋ
ਮੰਡੀ, 25 ਸਤੰਬਰ (ਜਸਪਾਲ ਸਿੰਘ ਸਿੱਧੂ): ਦਿੱਲੀ ਵਿਖੇ ਨਸਲੀ ਹਿੰਸਾ ਕਾਰਨ ਮੌਤ ਦੇ
ਘਾਟ ਉਤਾਰੇ ਗਏ ਲਹਿਰਾ ਮੁਹੱਬਤ ਦੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਵਾਰ ਨਾਲ ਦੁੱਖ
ਸਾਂਝਾ ਕਰਨ ਲਈ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਅੱਜ ਲਹਿਰਾ ਮਹੁੱਬਤ ਵਿਖੇ
ਪਹੰਚੇ ਅਤੇ ਕਾਤਲ ਨੂੰ ਸਜਾ ਦਿਵਾਉਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਤਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਦੇਸ਼ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕਰਨਗੇ ਕਿਉਂਕਿ ਮਾਮਲਾ ਪੂਰਾ ਗੰਭੀਰ ਹੈ ਅਤੇ ਅਜਿਹੀਆਂ ਘਟਨਾਵਾਂ ਨਾਲ ਪੂਰੇ ਦੇਸ਼ ਵਿਚ ਪੜ੍ਹਦੇ ਦੂਜੇ ਸਿੱਖ ਵਿਦਿਆਰਥੀਆਂ ਵਿਚ ਵੀ ਸਹਿਮ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਵਿਦਿਆਰਥੀਆਂ ਦੀ ਸਰੁੱਖਿਆ ਯਕੀਨੀ (ਬਾਕੀ ਸਫ਼ਾ 10 'ਤੇ)
ਬਨਾਉਣ ਲਈ ਸ੍ਰੋਮਣੀ ਅਕਾਲੀ ਦਲ ਗ੍ਰਹਿ ਮੰਤਰਾਲੇ ਨਾਲ ਗੱਲਬਾਤ
ਕਰੇਗਾ। ਉਧਰ ਪੀੜਤ ਪਰਵਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਮਨਜੀਤ ਸਿੰਘ ਜੀ.ਕੇ ਤੇ ਦਿੱਲੀ ਦੀ ਸਿੱਖ ਸੰਗਤ ਵਲੋਂ ਦਿਤੀ ਮੱਦਦ ਦਾ ਵੀ ਧਨਵਾਦ
ਕੀਤਾ।ਇਸ ਮੌਕੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ, ਜਗਸੀਰ ਸਿੰਘ ਕਲਿਆਣ ਕੌਮੀ
ਯੂਥ ਜਰਨਲ ਸਕੱਤਰ, ਬਲਕਾਰ ਸਿੰਘ ਬਰਾੜ, ਸੁਖਪਾਲ ਸਿੰਘ ਸੁੱਖੀ ਸਰਕਲ ਜੱਥੇਦਾਰ, ਜਸਪਾਲ
ਸਿੰਘ ਜੱਸਾ ਜ਼ਿਲ੍ਹਾ ਮੀਤ ਪ੍ਰਧਾਨ, ਹਰਮੀਕ ਸਿੰਘ ਬਾਹੀਆ ਚੇਅਰਮੈਨ, ਗੁਰਲਾਭ ਸਿੰਘ ਸਰਪੰਚ
ਢੇਲਵਾਂ, ਪ੍ਰਿੰਸੀ ਗੋਲਣ ਮੀਤ ਪ੍ਰਧਾਨ, ਹਰਿਗੋਬਿੰਦ ਸਿੰਘ ਲਹਿਰਾਖ਼ਾਨਾ ਨੇ ਵੀ ਪਰਵਾਰ
ਨਾਲ ਦੁਖ ਸਾਂਝਾ ਕੀਤਾ।