ਗੈਂਗਸਟਰ ਵਿੱਕੀ ਗੌਂਡਰ ਦੀ ਫਾਰਚੂਨਰ ਯਮੁਨਾਨਗਰ ‘ਚ ਪਲਟੀ, ਤਿੰਨ ਸਾਥੀਆਂ ਸਮੇਤ ਫਰਾਰ

ਖ਼ਬਰਾਂ, ਪੰਜਾਬ

ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਇਕ ਸਾਲ ਤੋਂ ਫਰਾਰ ਚੱਲ ਰਿਹਾ ਹੈ। ਵਿੱਕੀ ਗੌਂਡਰ ਦੀ ਫਾਰਚੂਨਰ ਗੱਡੀ ਹਰਿਆਣਾ ਦੇ ਯਮੁਨਾਨਗਰ ‘ਚ ਛਛਰੌਲੀ ਇਲਾਕੇ ‘ਚ ਪਲਟ ਗਈ। ਦੋਸ਼ੀ ਮੌਕੇ ਤੋਂ ਆਪਣੇ ਹਥਿਆਰ ਇਕੱਠੇ ਕਰ ਕਿ ਗੱਡੀ ਛੱਡ ਫਰਾਰ ਹੋ ਗਏ। ਪੁਲਿਸ ਨੇ ਇਸ ਗੱਡੀ ਨੂੰ ਠਿਕਾਣੇ ਲਾਉਣ ਤੇ ਗੌਂਡਰ ਨੂੰ ਸ਼ਰਨ ਦੇਣ ਵਾਲੇ ਛਛਰੌਲੀ ਦੇ ਇਕ ਠੇਕੇਦਾਰ ਨੂੰ ਕਾਬੂ ਕੀਤਾ ਹੈ। ਜਿਸ ਦਾ ਨਾਂਅ ਦਰਸ਼ਨ (ਭੂਰਾ) ਹੈ।

ਪੁੱਛਗਿੱਛ ‘ਚ ਭੂਰਾ ਨੇ ਗੌਂਡਰ ਦੇ ਨਾਲ ਫਰਾਰ ਹੋਏ ਉਸ ਦੇ ਸਾਥੀਆਂ ਦੀ ਪਛਾਣ ਸਿੱਮਾਂ ਨਿਵਾਸੀ ਫਰੀਦਕੋਟ, ਗੌਰਵ ਮਿਗਲਾਨੀ ਨਿਵਾਸੀ ਕੂਰੁਕਸ਼ੇਤਰ ਦੱਸੀ ਹੈ। ਇਹਨਾ ਦੇ ਕੋਲੋ ਇਕ ਕਾਰਬਾਈਨ ਪਿਸਟਲ ਸਮੇਤ ਭਾਰੀ ਮਾਤਰਾ ‘ਚ ਹਥਿਆਰ ਬਰਾਬਦ ਕੀਤੇ ਹਨ। ਇਹਨਾਂ ਦੀ ਤਲਾਸ਼ ‘ਚ ਯਮੁਨਾਨਗਰ ਦੀ ਸੀਆਈਏ ਟੀਮ ਛਾਪੇਮਾਰੀ ਕਰ ਰਹੀ ਹੈ। ਪਰ ਦੇਰ ਰਾਤ ਤੱਕ ਇਹ ਹੱਥ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਦੀ ਸਰਹੱਦ ‘ਚ ਦਾਖਿਲ ਹੋਣ ਦੀ ਕੋਸ਼ਿਸ਼ ਕਰਨਗੇ।

ਇਹਨਾਂ ਦੇ ਦਾਖਿਲ ਹੋਣ ਦੀ ਗੱਲ ਨਾਲ ਪੰਜਾਬ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਫਾਰਚੂਨਰ ਗੱਡੀ ਜਿਹਡ਼ੀ ਫਡ਼ੀ ਗਈ ਹੈ ਉਹ ਉਹਨਾਂ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਕੋਲੋ ਗੰਨ-ਪੁਆਇੰਟ ‘ਤੇ ਲੁੱਟੀ ਸੀ। ਗੌਂਡਰ ਤੇ ਉਸ ਦੇ ਨਾਲ ਦੇ ਸਾਥੀ ਫਾਰਚੂਨਰ ਲੁੱਟ ਹਰਿਆਣਾ ਚਲੇ ਗਏ ਸਨ। ਯੂਪੀ ਬਾਰਡਰ ਦੇ ਕੋਲ ਸਥਿਤ ਯਮੁਨਾਨਗਰ ਦੇ ਛਛਰੌਲੀ ਇਲਾਕੇ ‘ਚ ਇਹਨਾਂ ਨੇ ਆਪਣੇ ਸਾਥੀ ਗੌਰਵ ਦੀ ਮਦਦ ਨਾਲ ਭੂਰਾ ਦੇ ਪਾਸ ਸ਼ਰਨ ਲੈ ਲਈ ਸੀ।

ਜਦ ਭੂਰਾ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਛੱਡਣ ਜਾ ਰਿਹਾ ਸੀ ਤਦ ਉਹਨਾਂ ਦੀ ਗੱਡੀ ਪਲਟ ਗਈ।ਗੱਡੀ ਨੂੰ ਸਹੀ ਠਿਕਾਣੇ ਲਗਾਉਣ ਦਾ ਜ਼ਿੰਮਾਂ ਭੂਰਾ ਨੂੰ ਦਿੱਤਾ ਗਿਆ ਸੀ ਤਦ ਉਹ ਪੁਲਿਸ ਦੇ ਹੱਥੀ ਚਡ਼ ਗਿਆ।

ਇਸ ਤੋਂ ਪਹਿਲਾਂ ਨਾਭਾ ਜੇਲ ਬ੍ਰੇਕ ਕਾਂਢ ਵਿਚਲੇ ਗੈਂਗਸਟਰਾਂ ਦੀ ਮੱਦਦ ਕਾਰਨ ਅਤੇ ਜੇਲ ਵਿਚ ਓਹਨਾ ਨੂੰ ਚਿੱਟਾ ਸਪਲਾਈ ਕਰਨ ਵਾਲੇ ਸਮਾਣਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ , ਸਾਹਮਣੇ ਆਇਆ ਸੀ ਕਿ ਦੋਨੋ ਪੰਜਾਬ ਯੂਨੀਵਰਸਿਟੀ ਦੇ ਗਾਂਧੀ ਗਰੁੱਪ ਦੇ ਸਰਗਰਮ ਮੈਂਬਰ ਹਨ ਇਹਨਾਂ ਦਾ ਨਾਮ ਹਰਮਨ ਵਿਰਕ ਅਤੇ ਅਰਮਾਨ ਚੀਮਾ ਦੱਸਿਆ ਜਾ ਰਿਹਾ ਹੈ।

ਇਹ ਵੀ ਸਾਹਮਣੇ ਆਇਆ ਕਿ ਇਹਨਾਂ ਪਾਸੋ ਪੁਲਿਸ ਨੇ ਨਾਮੀ ਗੈਂਗਸਟਰਾਂ ਦੇ ਪਾਸਪੋਰਟ ਵੀ ਬਰਾਮਦ ਨੇ l ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਨੂੰ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਅਤੇ ਆਪਣੇ ਦੋਸਤਾਂ ਦੇ ਫਲੈਟ ਵਿਚ ਸ਼ਰਨ ਦਿਤੀ ਸੀ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਨੂੰ ਪਹਿਲਾ ਪੁਲਿਸ ਮੀਡੀਆਂ ਤੋ ਛੁਪਾ ਰਹੀ ਸੀ।
ਪਰ ਹੁਣ ਪਟਿਆਲਾ ਪੁਲਿਸ ਦੇ ਐਸ ਪੀ ਡੀ ਹਰਵਿੰਦਰ ਸਿੰਘ ਵਿਰਕ ਨੇ ਵੀ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਤੇ ਮੋਹਰ ਲਗਾ ਦਿੱਤੀ ਐ, ਐਸ ਪੀ ਡੀ ਨੇ ਦੱਸਿਆਂ ਕਿ ਅਰਮਾਨ ਚੀਮਾ ਅਤੇ ਹਰਮਨ ਵਿਰਕ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਿਖੇ ਗਾਂਧੀ ਗਰੁੱਪ ਦੇ ਸਰਗਰਮ ਮੈਬਰ ਹਨ ਅਤੇ ਇਹਨਾਂ ਪਾਸੋ ਨਾਭਾ ਜੇਲ ਬਰੇਕ ਕਾਂਢ ਤੋ ਬਾਅਦ ਫਰਾਰ ਹੋਏ ਗੈਗਸਟਰਾਂ ਦੇ ਦੋ ਪਾਸਪੋਰਟ ਅਤੇ 700 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।