ਬੀਤੀ 26 ਜਨਵਰੀ ਨੂੰ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਵਿੱਕੀ ਗੌਂਡਰ, ਪ੍ਰੇਮ ਲਾਹੌਰੀਆ ਅਤੇ ਸਵਿੰਦਰ ਗਿੱਲ ਦੇ ਐਨਕਾਉਂਟਰ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਅਤੇ ਹੋਰਨਾਂ ਦਿੱਗਜਾਂ ਵੱਲੋਂ ਪੰਜਾਬ ਪੁਲਿਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਪੂਰੇ ਘਟਨਾਕ੍ਰਮ ਦੀ ਸੀ.ਬੀ.ਆਈ ਜਾਂਚ ਦੀ ਮੰਗ ਦੇ ਚਲਦਿਆਂ ਇਸ ਐਨਕਾਉਂਟਰ ‘ਤੇ ਹੁਣ ਉਂਗਲ ਉਠਣੀ ਸ਼ੁਰੂ ਹੋ ਗਈ ਹੈ।
ਜਾਂਚ ਕਰਨ ਵਾਲੀ ਟੀਮ ਨੇ ਪੰਜਾਬ ਪੁਲਿਸ ਦੀ ਉਸ ਟੀਮ ਦੇ ਹਥਿਆਰ ਜ਼ਬਤ ਕਰ ਲਏ ਹਨ, ਜਿਸ ਟੀਮ ਨੇ ਐਨਕਾਉਂਟਰ ਕੀਤਾ ਸੀ। ਐਨਕਾਉਂਟਰ ਟੀਮ ਦੇ 10 ਤੋਂ ਵੱਧ ਹਥਿਆਰਾਂ ਨੂੰ ਜ਼ਬਤ ਕੀਤਾ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਰਾਜਸਥਾਨ ਪੁਲਿਸ ਦੇ ਐਸ.ਪੀ ਸੁਰਿੰਦਰ ਰਾਠੌਰ ਨੂੰ ਸੌਂਪੀ ਗਈ ਹੈ। ਇਸਦੇ ਨਾਲ ਹੀ ਪ੍ਰਸਾਸ਼ਨ ਅਤੇ ਹਲਕਾ ਪਟਵਾਰੀ ਨੂੰ ਵੀ ਨੋਟਿਸ ਭੇਜਿਆ ਗਿਆ ਹੈ।