ਝਬਾਲ: ਗੁਰਮਤਿ ਅਨੁਸਾਰ ਹੋ ਰਹੇ ਅਨੰਦ ਕਾਰਜਾਂ ਦੀ ਲੜੀ ਤਹਿਤ ਅਮਰੀਕਾ ਤੋਂ ਅਪਣੀ ਲੜਕੀ ਦਾ ਵਿਆਹ ਕਰਨ ਲਈ ਆਏ ਗੁਰਸਿੱਖ ਪਰਵਾਰ ਐਨ.ਆਰ.ਆਈ.ਦਿਲਬਾਗ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਅਪਣੀ ਲੜਕੀ ਸਤਬੀਰ ਕੌਰ ਦਾ ਵਿਆਹ ਦਿੱਲੀ ਵਾਸੀ ਗੁਰਸਿੱਖ ਲੜਕੇ ਹਰਸ਼ਦੀਪ ਸਿੰਘ ਨਾਲ ਬਿਲਕੁਲ ਸਾਦੇ ਢੰਗ ਨਾਲ ਕਰਨ ਉਪਰੰਤ ਵਿਆਹ ਦੀਆਂ ਖ਼ੁਸ਼ੀਆਂ ਨੂੰ ਸੱਦੇ ਅਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀ ਹਾਜ਼ਰੀ ਵਿਚ ਛੋਟੇ ਸਾਬਿਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਕਰਵਾਉਂਦਿਆਂ ਗੁਰਮਤਿ ਸਮਾਗਮ ਵਿਚ ਬਦਲਿਆ।
ਘਰ ਦੇ ਬਾਹਰ ਖੁੱਲਾ ਪੰਡਾਲ ਲਗਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਗੁਰਬਾਣੀ ਦੇ ਕੀਰਤਨ ਕਰਵਾਏ। ਉਪਰੰਤ ਭਾਈ ਬਲਬੀਰ ਸਿੰਘ ਭੱਠਲ ਦੇ ਪ੍ਰਸਿੱਧ ਢਾਡੀ ਜਥੇ ਵਲਂੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਮੇਂ ਉਘੇ ਕਥਾਕਾਰ ਭਾਈ ਜਗਜੀਤ ਸਿੰਘ ਨੇ ਪਰਵਾਰ ਨੂੰ ਜਿਥੇ ਵਧਾਈ ਦਿਤੀ ਉਥੇ ਕਿਹਾ ਕਿ ਇਹੋ ਜਿਹੇ ਅਨੰਦ ਕਾਰਜ ਜਿਥੇ ਲੋਕਾਂ ਨੂੰ ਚੰਗੀ ਸੇਧ ਦਿੰਦੇ ਹਨ ਉਥੇ ਵਾਧੂ ਦੇ ਖ਼ਰਚਿਆਂ ਤੋਂ ਵੀ ਬਚਾਉਂਦੇ ਹਨ। ਇਸ ਸਮੇਂ ਲੜਕੀ ਅਤੇ ਲੜਕੇ ਨੂੰ ਸਿਰਪਾਉ ਦੇ ਕੇ ਸਨਮਾਨਤ ਵੀ ਕੀਤਾ ਗਿਆ।