ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਜਿੱਤ ਕੇ ਇਤਿਹਾਸ ਰਚਾਂਗੇ: ਕੈਪਟਨ

ਖ਼ਬਰਾਂ, ਪੰਜਾਬ

ਲਹਿਰਾਗਾਗਾ, 24 ਸਤੰਬਰ (ਰਾਜਪਾਲ ਚੋਪੜਾ/ਖੁਸ਼ਵਿੰਦਰ ਸ਼ਰਮਾ): ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਦੋ ਲੱਖ ਤਕ ਮਾਫ਼ ਕੀਤੇ ਹਨ ਜੋ ਦੂਜੇ ਸੂਬਿਆਂ ਨਾਲੋ ਕੀਤੇ ਕਰਜ਼ੇ ਮਾਫ਼ੀ ਰਾਸ਼ੀ ਜ਼ਿਆਦਾ ਹੈ ਪਰ ਇਹ ਵਿਰੋਧੀ ਪਾਰਟੀਆਂ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਹੈ। ਇਹ ਵਿਚਾਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨੇੜਲੇ ਪੈਂਦੇ ਪਿੰਡ ਚੂਲੜ ਕਲਾਂ ਵਿਖੇ ਅਪਣੇ ਨਾਨਕੇ ਘਰ ਅਪਣੀ ਮਾਤਾ ਮਹਿੰਦਰ ਕੌਰ ਨਮਿਤ ਰੱਖੇ ਪਾਠ ਦੇ ਭੋਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ 'ਤੇ ਲੜੇਗੀ ਅਤੇ ਚੋਣ ਜਿੱਤ ਕੇ ਇਤਿਹਾਸ ਰਚਾਂਗੇ। ਉਨ੍ਹਾਂ ਕਿਹਾ ਮੋਹਾਲੀ ਵਿਚ ਮਾਰੇ ਗਏ ਪੱਤਰਕਾਰ ਕੇ ਜੇ ਸਿੰਘ ਅਤੇ ਉਨ੍ਹਾਂ ਦੀ ਮਾਤਾ ਦੀ ਕੀਤੀ ਹਤਿਆ ਸਬੰਧੀ ਉਨ੍ਹਾਂ ਨੇ ਕਿਹਾ ਕੀ ਅਸੀ ਨਿਰਪੱਖ ਜਾਂਚ ਕਰਵਾਂਗੇ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਧਾਰਮਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਅਪਣੇ ਸਾਬਕਾ ਵਿਧਾਇਕ ਮਾਮਾ ਇੰਦਰਜੀਤ ਸਿੰਘ ਜੇਜੀ ਸਮੇਤ ਪੁਰੇ ਪਰਵਾਰ ਨਾਲ ਦੁੱਖ ਸੁੱਖ ਸਾਂਝੇ ਕੀਤੇ । ਇਸ ਮੌਕੇ ਕਾਂਗਰਸੀ ਆਗੂ ਸੱਤਪਾਲ ਠੇਕੇਦਾਰ ਖਨੋਰੀ, ਮੇਘ ਰਾਜ ਖਨੋਰੀ, ਪ੍ਰਸੋਤਮ ਲਾਲ ਭਾਠੂਆਂ, ਗਿਆਨ ਚੰਦ ਖਨੌਰੀ, ਮਿਠਨ ਲਾਲ ਸਿੰਗਲਾ ਅਤੇ ਭੱਲਾ ਸਿੰਘ ਕੜੈਲ ਵੀ ਮੌਜੂਦ ਸੀ।