ਹਾਈ ਕੋਰਟ ਵਲੋਂ ਹਰਚਰਨ ਸਿੰਘ ਦੀ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਵਜੋਂ ਨਿਯੁਕਤੀ ਵਿਰੁਧ ਕੇਸ ਦਾ ਨਿਬੇੜਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 22 ਨਵੰਬਰ (ਨੀਲ ਭਲਿੰਦਰ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੁੱਝ ਸਾਲ ਪਹਿਲਾਂ ਹਰਚਰਨ ਸਿੰਘ ਨੂੰ ਕਮੇਟੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਹੋਣ ਵਿਰੁਧ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਦਾ ਹਾਈ ਕੋਰਟ ਨੇ ਨਿਬੇੜਾ ਕਰ ਦਿਤਾ ਹੈ।  ਹਾਈ ਕੋਰਟ ਨੇ ਕਿਹਾ ਹੈ ਕਿ ਹੁਣ ਜਦੋਂ ਹਰਚਰਨ ਸਿੰਘ ਉਕਤ ਅਹੁਦੇ ਤੋਂ ਅਸਤੀਫ਼ਾ ਹੀ ਦੇ ਚੁੱਕੇ ਹਨ, ਤਾਂ ਹੁਣ ਇਸ ਪਟੀਸ਼ਨ ਦਾ ਵੀ ਕੋਈ ਆਧਾਰ ਨਹੀਂ ਰਹਿ ਜਾਂਦਾ। ਦਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਾਲ 2015 ਵਿਚ ਹਰਚਰਨ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਸੀ। ਲੁਧਿਆਣਾ ਵਾਸੀ ਬਲਵਿੰਦਰ ਸਿੰਘ ਨਾਮਕ ਵਿਅਕਤੀ ਨੇ ਇਸ ਨਿਯੁਕਤੀ ਨੂੰ ਹਾਈ ਕੋਰਟ 'ਚ ਚੁਨੌਤੀ ਦਿਤੀ ਸੀ।