ਪੱਟੀ/ਵਲਟੋਹਾ, 23 ਸਤੰਬਰ (ਅਜੀਤ
ਘਰਿਆਲਾ/ਗੁਰਬਾਜ ਗਿੱਲ): ਪਾਕਿ ਨਾਲ ਲੱਗਦੇ ਕਰਮਾ ਚੌਕੀ 87 ਬੀ.ਐਨ. ਬੀ.ਐਸ.ਐਫ਼ ਪੋਸਟ ਨੇ
ਪਿਉ-ਪੁੱਤਰ ਨੂੰ ਤਿੰਨ ਕਿਲੋ 600 ਗ੍ਰਾਮ ਹੈਰੋਇਨ ਤੇ ਇਕ ਪਾਕਿ: ਸਿੰਮ ਸਮੇਤ ਕਾਬੂ ਕਰਨ
ਵਿਚ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਬੀ.ਐਸ ਰਾਜ ਰੋਹਿਤ ਡੀ.ਆਈ.ਜੀ ਬੀ.ਐਸ.ਐਫ਼
ਨੇ ਦਸਿਆ ਕੇ ਅੱਜ ਕੰਡਿਆਲੀ ਤਾਰ 87 ਬੀ.ਐਨ ਕਰਮਾ ਚੌਕੀ ਤੋਂ ਪਾਰ ਖੇਤੀ ਕਰਨ ਗਏ
ਪਿਉ-ਪੁੱਤਰ ਜਿਨ੍ਹਾਂ ਵਿਚ ਨਿਰਮਲ ਸਿੰਘ ਅਤੇ ਉਸ ਦਾ ਪੁੱਤਰ ਗੁਰਚੇਤ ਸਿੰਘ ਨਾਰਲੀ ਪੁਲਿਸ
ਥਾਣਾ ਖਾਲੜਾਂ ਅਪਣੇ ਨਾਲ ਵਾਟਰ ਕੂਲਰ ਲੈ ਕੇ ਗਏ ਸਨ ਅਤੇ ਪਾਕਿ ਸਾਈਡ ਤੋਂ ਉਸੇ ਰੰਗ ਦਾ
ਸੇਮ ਵਾਟਰ ਕੂਲਰ ਜੋ ਕੇ ਖੁੱਲ੍ਹੀ ਹੈਰੋਇਨ ਨਾਲ ਭਰ ਕੇ ਵਾਪਸ ਆਉਂਦੇ ਸਮੇਂ ਨਾਲ ਲੈ ਕੇ
ਆਏ ਜਿਸ 'ਤੇ ਬੀ.ਐਸ.ਐਫ਼ ਦੇ ਸੁਰੱਖਿਆ ਡਿਊਟੀ 'ਤੇ ਤੈਨਾਤ ਕਰਮਚਾਰੀਆਂ ਨੂੰ ਸ਼ੱਕ ਹੋ ਗਿਆ
ਤਾਂ ਉਸ ਵਾਟਰ ਕੂਲਰ ਦਾ ਭਾਰ ਜ਼ਿਆਦਾ ਲੱਗਣ 'ਤੇ ਉਸ ਦੀ ਜਾਂਚ ਕੀਤੀ ਤਾਂ ਉਸ ਵਿਚੋਂ
ਹੈਰੋਇਨ ਬਰਾਮਦ ਹੋਈ ਜਿਸ 'ਤੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਇਕ ਪਾਕਿ ਸਿੰਮ ਕਾਰਡ
ਬਰਾਮਦ ਹੋਇਆ।
ਉਨ੍ਹਾਂ ਦਸਿਆ ਕੇ ਫੜੇ ਗਏ ਦੋਸ਼ੀਆਂ ਤੋਂ ਵੱਖ-ਵੱਖ ਏਜੰਸੀਆਂ ਪੁਛਗਿਛ
ਕਰ ਰਹੀਆ ਹਨ ਅਤੇ ਇਨ੍ਹਾਂ ਦੋਸ਼ੀਆਂ ਨੂੰ ਸੁਲੱਖਣ ਸਿੰਘ ਮਾਨ ਡੀ.ਐਸ.ਪੀ ਭਿੰਖੀਵਿੰਡ ਦੀ
ਅਗਵਾਈ ਹੇਠ ਪੁਲਿਸ ਥਾਣਾ ਖਾਲੜਾ ਦੇ ਮੁਖੀ ਗੁਰਚਰਨ ਸਿੰਘ ਦੇ ਹਵਾਲੇ ਕਰ ਦਿਤਾ ਗਿਆ ਹੈ।
ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 18 ਕਰੋੜ ਰੁਪਏ ਹੈ।