ਚੰਡੀਗੜ੍ਹ, 21 ਫ਼ਰਵਰੀ (ਨੀਲ ਭਲਿੰਦਰ ਸਿੰਘ) : ਸਾਧਵੀ ਜਿਸਮਾਨੀ ਸੋਸ਼ਣ ਦੇ ਦੋਸ਼ਾਂ ਤਹਿਤ ਸਜ਼ਾਯਾਫ਼ਤਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਸਾਧ ਨੂੰ ਦੋਸ਼ੀ ਠਹਿਰਾਏ ਅਤੇ ਸਜ਼ਾ ਸੁਣਾਏ ਜਾਣ ਮੌਕੇ ਪੰਚਕੂਲਾ 'ਚ ਵਾਪਰੀ ਵਿਆਪਕ ਹਿੰਸਾ ਦੀ ਮੁੱਖ ਸਾਜ਼ਸ਼ੀ ਹਨੀਪ੍ਰੀਤ ਸਣੇ 15 ਜਣਿਆਂ ਵਿਰੁਧ ਦੋਸ਼ ਆਇਦ ਕਰਨ ਦੀ ਕਾਰਵਾਈ ਅੱਜ ਪੰਚਕੂਲਾ ਸੈਸ਼ਨ ਅਦਾਲਤ ਵਿਚ
ਸ਼ੁਰੂ ਹ ਗਈ। ਇਨ੍ਹਾਂ ਵਿਚ ਮਦਦਗਾਰ ਸੁਖਦੀਪ ਕੌਰ ਵੀ ਸ਼ਾਮਲ ਹੈ। ਅੱਜ ਸੁਣਵਾਈ ਦੌਰਾਨ ਸਰਕਾਰੀ ਵਕੀਲ ਵੱਲੋਂ ਦੋਸ਼ਾਂ ਨੂੰ ਲੈ ਕੇ ਬਹਿਸ ਪੂਰੀ ਕੀਤੀ ਗਈ ਤਾਂ ਉਥੇ ਹੀ ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਪੂਰੇ ਚਲਾਨ ਦੀ ਕਾਪੀ ਨਾ ਹੋਣ ਦੀ ਗੱਲ ਕਹਿ ਕੇ ਅੱਗੇ ਲਈ ਸਮਾਂ ਮੰਗਿਆ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਖ਼ 6 ਮਾਰਚ ਤੈਅ ਕੀਤੀ ਹੈ।