ਹਰਿਮੰਦਰ ਸਾਹਿਬ ਵਾਲੇ ਰਸਤੇ ਤੋਂ ਸ਼ਰੇਆਮ ਲੱਗ ਰਹੀਆਂ ਤੰਬਾਕੂ ਦੀਆਂ ਦੁਕਾਨਾਂ ਹਟਾਉਣ ਲਈ ਕਰਨਾ ਪਿਆ ਰੋਸ ਮਾਰਚ

ਖ਼ਬਰਾਂ, ਪੰਜਾਬ

ਅੰਮ੍ਰਿਤਸਰ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ, ਤੇ ਤੰਬਾਕੂ ਦੀਆਂ ਦੁਕਾਨਾਂ ਨੂੰ ਹਟਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਮਾਰਚ ਦੀ ਸ਼ੁਰੂਆਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ। ਮਾਰਚ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸਰਧਾਲੂਆਂ ਨਾਲ ਹੋ ਰਹੀਆਂ ਲੁੱਟਾਂ- ਖੁੱਟਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦਾ ਵੱਡਾ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਬਣੀ ਹੇਰੀਟੇਜ ਸਟ੍ਰੀਟ ‘ਤੇ ਇਸ ‘ਚ ਸਭ ਤੋਂ ਜਿਆਦਾ ਲਾਪਰਵਾਹੀ ਪੁਲਿਸ ਤੇ ਪ੍ਰਸਾਸ਼ਨ ਦੀ ਨਜ਼ਰ ਆਉਦੀ ਹੈ, ਕਿਉਕਿ ਹੇਰੀਟੇਜ ਸਟ੍ਰੀਟ ‘ਤੇ ਸੀਸੀਟੀਵੀ ਕੈਮਰੇ ਤਾਂ ਬਹੁਤ ਲੱਗੇ ਹਨ ਪਰ ਸਾਰੇ ਦੇ ਸਾਰੇ ਖਰਾਬ ਹਨ।