ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲਾ: ਸੁਸਾਈਡ ਨੋਟ 'ਚ ਹੋਏ ਇਹ ਵੱਡੇ ਖੁਲਾਸੇ

ਖ਼ਬਰਾਂ, ਪੰਜਾਬ

ਅੰਮ੍ਰਿਤਸਰ: ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ 'ਚ ਪੁਲਿਸ ਨੂੰ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਰਾਹੀ ਪੁਲਿਸ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਇਹ ਸੁਸਾਈਡ ਨੋਟ ਚੱਢਾ ਦੀ ਗੱਡੀ ਵਿਚੋਂ ਬਰਾਮਦ ਕੀਤਾ। ਇਸ ਸੁਸਾਈਡ ਨੋਟ 'ਚ ਇੰਦਰਪ੍ਰੀਤ ਨੇ ਲਿਖਿਆ ਹੈ ਕਿ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਉਸ ਦੇ ਪਿਤਾ ਨਾਲ ਵੀਡੀਓ 'ਚ ਨਜ਼ਰ ਆਈ ਔਰਤ ਅਤੇ ਉਸ ਦਾ ਪਤੀ ਇਸ ਸਾਜਿਸ਼ 'ਚ ਸ਼ਾਮਿਲ ਹਨ। 

ਸੁਸਾਈਡ ਨੋਟ 'ਚ ਇਹ ਵੀ ਲਿਖਿਆ ਹੈ ਕਿ ਛੋਟਾ ਭਰਾ ਪ੍ਰਭਪ੍ਰੀਤ ਨਾਲ ਉਸ ਦੀ ਅਤੇ ਉਸ ਦੇ ਪਿਤਾ ਦੀ ਨਹੀਂ ਬਣਦੀ ਸੀ ਅਤੇ ਉਸ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਪਿਤਾ ਦੇ ਗਲਤ ਦਸਤਖਤ ਕਰਕੇ ਜਾਇਦਾਦ 'ਚ ਹੇਰਾ-ਫੇਰੀ ਕੀਤੀ ਸੀ। ਇਸ ਸੁਸਾਈਡ ਨੋਟ 'ਚ ਏ. ਡੀ.ਜੀ. ਪੀ. ਰਾਕੇਸ਼ ਚੰਦਰਾ ਸਣੇ ਸੁਰਜੀਤ, ਇੰਦਰਪ੍ਰੀਤ ਸਿੰਘ, ਹਰੀ ਸਿੰਘ ਸੰਧੂ, ਨਿਰਮਲ ਸਿੰਘ ਅਤੇ ਹੋਰਾਂ ਦੇ ਨਾਂ ਸ਼ਾਮਿਲ ਹਨ।