ਇਹਨਾਂ ਘਟਨਾਵਾਂ ਨਾਲ਼ ਦਹਿਲ ਗਿਆ ਸ਼ਹਿਰ ਮੋਰਿੰਡਾ

ਖ਼ਬਰਾਂ, ਪੰਜਾਬ

ਮੋਰਿੰਡਾ ਸ਼ਹਿਰ ਵਿੱਚ ਰਾਤ ਸਾਢੇ ਅੱਠ ਵਜੇ ਦੇ ਕਰੀਬ  ਇਕ ਐਕਟਿਵਾ ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਸਰਹਿੰਦ ਲੁਧਿਆਣਾ ਚੌਕ ਤੇ ਸਥਿਤ ਸਰਾਬ ਦੇ ਠੇਕੇ ਤੇ ਬੈਠੇ ਕਰਿੰਦੇ ਨੂੰ ਜ਼ਖਮੀ ਕਰਕੇ 70 ਹਜਾਰ ਰੁਪਏ ਦੀ ਨਗਦੀ ਲੁੱਟਕੇ ਫਰਾਰ ਹੋ ਗਏ। 

ਸ਼ਰਾਬ ਦੇ ਠੇਕੇ ਦੇ ਕਰਿੰਦੇ ਸੰਜੂ ਨੇ ਦੱਸਿਆ ਕਿ ਸਾਢੇ ਅੱਠ ਵਜੇ ਦੇ ਕਰੀਬ ਇਕ ਕਾਲੇ ਰੰਗ ਦੀ ਐਕਟਿਵਾ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨ ਜਿੰਨਾ ਵਿੱਚੋਂ ਦੋ ਮੌਨੇ ਸਨ ਤੇ ਇਕ ਸਰਦਾਰ ਸੀ। ਇਹ ਤਿੰਨੋ ਇਕ ਦਮ ਠੇਕੇ ਅੰਦਰ ਦਾਖਲ ਹੋਏ ਤੇ ਉਸਨੂੰ ਜ਼ਖਮੀ ਕਰ ਦਿੱਤਾ ਤੇ ਗੱਲੇ ਵਿੱਚ ਪਈ ਕਰੀਬ 70 ਹਾਜ਼ਰ ਦੀ ਨਗਦੀ ਲੈਕੇ ਫਰਾਰ ਹੋ ਗਏ। ਕਰਿੰਦੇ ਮੁਤਾਬਕ ਲੁਟੇਰੇ ਵਿਅਕਤੀਆਂ ਕੋਲ ਇਕ ਪਿਸਤੋਲ ਵੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸ੍ਰੀ ਚਮਕੌਰ ਸਾਹਿਬ ਦੇ ਡੀ.ਐਸ.ਪੀ ਨਵਰੀਤ ਸਿੰਘ ਵਿਰਕ, ਮੋਰਿੰਡਾ ਸਿਟੀ ਪੁਲਸ ਇੰਚਾਰਜ ਤੇ ਲੁਠੇਡ਼ੀ ਚੌਕੀ ਇੰਚਾਰਜ ਨੇ ਮੌਕੇ ਤੇ ਪੁੱਜਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।