ਖੰਨਾ: ਨਵਜੋਤ ਸਿੰਘ ਮਾਹਲ, ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪੈੱ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਸ਼ੱਕੀ ਪੁਰਸ਼ਾਂ/ਵਹੀਕਲਾਂ ਦੀ ਚੈਕਿੰਗ ਸਬੰਧੀ ਪੁਲ ਨਹਿਰ ਦੋਰਾਹਾ ਵਿਖੇ ਕਰੀਬ 4:10 ਵਜੇ ਸ਼ਾਮ ਨਾਕਾਬੰਦੀ ਕੀਤੀ ਹੋਈ ਸੀ
ਇਸ ਦੌਰਾਨ ਖੰਨਾ ਸਾਈਡ ਵਲੋਂ ਕਾਰ ਨੰਬਰ ਪੀ.ਬੀ-10ਐਨ.ਡੀ-4800 ਆਈ। ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਦੇ ਚਾਲਕ ਰਿਚਰਡ ਜੋਇਲ ਹੈਪੀ ਵਾਸੀ ਈਸਾ ਨਗਰੀ ਲੁਧਿਆਣਾ ਅਤੇ ਦੂਜੇ ਵਿਅਕਤੀ ਨੇ ਅਪਣਾ ਨਾਮ ਸੌਰਵ ਵਾਸੀ ਈਸਾ ਨਗਰੀ ਲੁਧਿਆਣਾ ਦਸਿਆ। ਕਾਰ ਦੀ ਤਲਾਸ਼ੀ ਲਈ ਗਈ ਤਾਂ ਸਿਟਾਂ ਵਿਚਕਾਰ ਕਾਲੇ ਰੰਗ ਦੇ ਮੋਮੀ ਕਾਗਜ਼ ਵਿਚ ਲਪੇਟੀ ਹੈਰੋਇਨ ਬ੍ਰਾਮਦ ਹੋਈ, ਜਿਸ ਦਾ ਵਜਨ 1 ਕਿਲੋ ਗ੍ਰਾਮ ਹੋਇਆ। ਉਕਤ ਵਿਅਕਤੀ ਇਸ ਹੈਰੋਇਨ ਬਾਰੇ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕੇ।
ਦੋਵਾਂ ਵਿਅਕਤੀਆਂ ਵਿਰੁਧ ਐਨ.ਡੀ.ਪੀ.ਐਸ ਐਕਟ ਥਾਣਾ ਦੋਰਾਹਾ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।