ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰੀ ਨਜ਼ਰ ਆ ਰਹੀ ਹੈ, ਇਸ ਵਾਰ ਵਿਵਾਦ ਸੈਕਸ਼ੁਅਲ ਹਰਾਸਮੈਂਟ ਦਾ ਹੈ। ਜੋ ਪੰਜਾਬੀ ਯੂਨੀਵਰਸਿਟੀ ਦੇ ਵਿਭਾਗ ਜਰਨਲਿਜਮ ਨਾਲ ਜੁੜਿਆ ਹੋਇਆ ਹੈ। ਜਰਨਲਿਜਮ ਵਿਭਾਗ ਦੀਆਂ ਦੋ ਲੜਕੀਆਂ ਨੇ ਆਪਣੇ ਹੀ ਇੱਕ ਪ੍ਰੋਫੈਸਰ ਉੱਤੇ ਸੈਕਸ਼ੁਅਲ ਹਰਾਸਮੈਂਟ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਆਲਾ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਹੈ ਅਤੇ ਇੰਸਾਫ ਦੀ ਗੁਹਾਰ ਲਗਾਈ ਹੈ।
ਡਿਪਾਰਟਮੈਂਟ ਆਫ ਜਰਨਲਿਮ ਵਿਭਾਗ ਦੀਆਂ 2 ਵਿਦਿਆਰਥਣਾ ਨੇ ਆਪਣੇ ਹੀ ਪ੍ਰੋਫੈਸਰ ਉੱਤੇ ਇਲਜਾਮ ਲਗਾਏ ਹਨ। ਇਨ੍ਹਾਂ ਦੋ ਵਿਦਿਆਰਥਣਾ ਵਿੱਚੋਂ ਇੱਕ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪ੍ਰੋ ਹਰਜੀਤ ਸਿੰਘ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨ ਕਰ ਰਹੇ ਸਨ ਤੇ ਉਨ੍ਹਾਂ ਨੂੰ ਰਾਤ ਨੂੰ 10 ਵਜੇ ਦੇ ਬਾਅਦ ਮੈਸੇਜ ਕਰਦੇ ਸਨ। ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਡਿਨਰ, ਲੰਚ ਜਾਂ ਫਿਰ ਲਾਂਗ ਡਰਾਇਵ ਲਈ ਉਨ੍ਹਾਂ ਦੇ ਨਾਲ ਚਲਣ।
ਇਹ ਪਹਿਲੀ ਵਾਰ ਨਹੀਂ ਕਿ ਉਹ ਇਕੱਲੀ ਉਨ੍ਹਾਂ ਦੀ ਸ਼ਿਕਾਰ ਹੋਈ ਹੋਵੇ, ਇਸਤੋਂ ਪਹਿਲਾਂ ਵੀ ਬਹੁਤ ਸਾਰੀਆਂ ਲੜਕੀਆਂ ਪ੍ਰੋ ਹਰਜੀਤ ਸਿੰਘ ਦਾ ਸ਼ਿਕਾਰ ਹੋ ਚੁੱਕੀਆਂ ਹਨ, ਪਰ ਸ਼ਰਮ ਦੇ ਮਾਰੇ ਉਹ ਅੱਗੇ ਨਹੀਂ ਆਈਆਂ। ਇਸ ਵਾਰ ਉਹ ਅਤੇ ਉਨ੍ਹਾਂ ਦੀ ਸਾਥੀ ਨੇ ਮਿਲਕੇ ਸਰ ਦੇ ਖਿਲਾਫ ਲਿਖ ਕੇ ਕੰਪਲੇਟ ਕੀਤੀ ਹੈ, ਅਤੇ ਉਨ੍ਹਾਂ ਨੂੰ ਆਸ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਨੂੰ ਇੰਸਾਫ ਦਿਵਾਵੇਗਾ।
ਪਰ ਉਹ ਇਸ ਮੁਦੇ ਤੇ ਗੱਲ ਕਰਣ ਨੂੰ ਬਿਲਕੁੱਲ ਵੀ ਤਿਆਰ ਨਹੀਂ ਹੈ। ਪਰ ਚੀਟਿੰਗ ਬਾਇਟ ਕਰਦੇ ਹੋਏ ਉਨ੍ਹਾਂ ਨੇ ਮੰਨਿਆ ਕੇ ਲੜਕੀਆਂ ਦੀ ਲਿਖਤੀ ਕੰਪਲੇਂਟ ਉਨ੍ਹਾਂ ਦੇ ਕੋਲ ਆਈ ਹੋਈ ਹੈ, ਜਿਸ ਉੱਤੇ ਉਹ ਜਾਂਚ ਤਾਂ ਕਰ ਰਹੇ ਹਨ ਪਰ ਇਹ ਕੋਈ ਸਪੇਸ਼ਲ ਕਮੇਟੀ ਨਹੀਂ ਇਹ ਕਾਫ਼ੀ ਸਮਾਂ ਤੋਂ ਬਣੀ ਹੋਈ ਕਮੇਟੀ ਹੈ ਤੇ ਇਹ ਔਰਤਾਂ ਲਈ ਬਣਾਈ ਗਈ ਸੀ ।