ਜੱਗੀ ਦੇ ਕਬੂਲਨਾਮਿਆਂ 'ਤੇ ਹੀ ਫੜੇ ਗਏ ਬੰਦੇ : ਡੀਜੀਪੀ

ਖ਼ਬਰਾਂ, ਪੰਜਾਬ

ਚੰਡੀਗੜ੍ਹ, 4 ਜਨਵਰੀ (ਨੀਲ ਭਲਿੰਦਰ ਸਿੰਘ) : ਪੰਜਾਬ ਦੇ ਪੁਲਿਸ ਮੁਖੀ (ਡੀਜੀਪੀ) ਸ੍ਰੀ ਸੁਰੇਸ਼ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਪਿਛਲੇ ਕਰੀਬ ਇਕ ਸਾਲ ਦੌਰਾਨ ਹੋਈਆਂ ਮਿੱਥ ਕੇ ਹਤਿਆਵਾਂ ਤਹਿਤ ਕੀਤੀਆਂ ਜਾ ਰਹੀਆਂ ਫੜੋ-ਫੜੀਆਂ ਪੂਰੀ ਤਰ੍ਹਾਂ ਪੁਖਤਾ ਸੂਚਨਾਵਾਂ ਅਤੇ ਸਬੂਤਾਂ 'ਤੇ ਆਧਾਰਤ ਹਨ। ਉਨ੍ਹਾਂ ਬਰਤਾਨਵੀਂ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਗ੍ਰਿਫ਼ਤਾਰੀ ਨੂੰ ਵੀ ਪੂਰੀ ਤਰ੍ਹਾਂ ਕਨੂੰਨੀ ਕਰਾਰ ਦਿਤਾ ਹੈ।'ਰੋਜ਼ਾਨਾ ਸਪੋਕਸਮੈਨ' ਨਾਲ ਗੱਲ ਕਰਦਿਆਂ ਸ੍ਰੀ ਅਰੋੜਾ ਨੇ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਖ਼ੁਦ ਜੱਗੀ ਜੌਹਲ ਤੋਂ ਪੁੱਛਗਿੱਛ ਕੀਤੀ ਹੈ ਅਤੇ ਜੱਗੀ ਦੇ ਕਬੂਲਨਾਮਿਆਂ ਉਤੇ ਹੀ ਬਾਕੀ ਬੰਦੇ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ 'ਚ ਅਪਣਾ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਗੈਂਗਸਟਰਾਂ ਨੂੰ ਠੱਲ ਪਾਉਣ ਲਈ ਮਹਾਰਾਸ਼ਟਰ ਵਾਲੇ ਕਾਨੂੰਨ ਦੀ ਤਰਜ ਉਤੇ 'ਪੰਜਾਬ ਆਰਗੇਨਾਈਜ਼ਡ ਕੰਟਰੋਲ ਆਫ਼ ਕਰਾਈਮ ਐਕਟ (ਪਕੋਕਾ) ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਕਾਨੂੰਨ ਦੀ ਦੁਰਵਰਤੋਂ ਦੀ ਕੋਈ ਗੁੰਜਾਇਸ਼ ਨਹੀਂ ਹੈ. ਕਿਉਂਕਿ ਇਸ ਕਨੂੰਨ ਦੀ ਵਰਤੋਂ ਲੋੜ ਮੁਤਾਬਕ ਹੀ ਕੀਤੀ ਜਾਣੀ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਹਰ ਕੇਸ ਉਤੇ ਲਾਗੂ ਕੀਤਾ ਜਾਵੇ।ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 2017 ਦੌਰਾਨ ਪੰਜਾਬ 'ਚ ਘਿਨਾਉਣੇ ਜ਼ੁਰਮਾਂ ਦੀ ਦਰ ਵਿਚ ਆਈ ਕਮੀ, ਡੇਰਾ ਸੱਚਾ ਸੌਦਾ ਮੁੱਖੀ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਅਮਨ-ਕਾਨੂੰਨ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖਣ ਅਤੇ 8 ਅਤਿਵਾਦੀ ਗਰੁੱਪਾਂ ਨੂੰ ਕਾਬੂ ਕਰ ਕੇ ਉਨ੍ਹਾਂ ਵਲੋਂ ਮਿੱਥ ਕੇ ਕੀਤੇ ਪ੍ਰਮੁੱਖ ਕਤਲ ਕੇਸਾਂ ਨੂੰ ਹੱਲ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਿਨ੍ਹਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦਾ ਮਾਹੌਲ ਖ਼ਰਾਬ ਕਰ ਰੱਖਿਆ ਸੀ। ਇਸੇ ਅਰਸੇ ਦੌਰਾਨ ਪੰਜਾਬ ਪੁਲਿਸ ਨਸ਼ਾ ਤਸਕਰੀ ਤੇ ਤਸਕਰਾਂ ਨੂੰ ਕਾਬੂ ਕਰਨ ਅਤੇ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਵਕਢੰਗ ਨਾਲ ਕਰਵਾਉਣ ਵਿਚ ਵੀਪੂਰੀ ਕਾਮਯਾਬ ਰਹੀ। ਉਨ੍ਹਾਂ ਕਿਹਾ ਕਿ ਚਾਲੂ ਸਾਲ ਅੰਦਰ ਰਾਜ ਵਿਚ ਕੇਂਦਰੀ ਸੰਕਟਕਾਲੀਨ ਨੰਬਰ 112 ਦੀ ਤਰਜ਼ 'ਤੇ ਰਾਸ਼ਟਰੀ ਐਮਰਜੈਂਸੀਰਿਸਪਾਂਸ ਸਿਸਟਮ (ਐਨ.ਈ.ਆਰ.ਐਸ.) ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ

 ਜਿਸ ਤਹਿਤ ਕਾਲਾਂ ਦੇ ਕੇਂਦਰੀਕਰਨ ਲਈ ਮੋਹਾਲੀ ਵਿਚ ਇਕ ਪਬਲਿਕ ਸੇਫ਼ਟੀ ਆਨਸਰਿੰਗ ਪੁਆਇੰਟ (ਪੀ.ਐਸ.ਏ.ਪੀ) ਅਪ੍ਰੈਲ ਮਹੀਨੇ ਸਥਾਪਤ ਕੀਤਾ ਜਾਵੇਗਾ ਜਿਸ ਅਧੀਨ 60 ਕਾਲ ਵਰਕਸਟੇਸ਼ਨ ਅਤੇ 12 ਪੁਲਿਸ ਕੰਟਰੋਲ ਰੂਮ ਦੇ ਨਾਲ 900 ਐਮਰਜੈਂਸੀ ਗੱਡੀਆਂ ਹੋਣਗੀਆਂ ਜਿਨ੍ਹਾਂ ਨੂੰ ਤੁਰਤ ਸੰਦੇਸ਼ ਪਹੁੰਚ ਸਕੇਗਾ।
ਸੋਸ਼ਲ ਮੀਡੀਆ 'ਤੇ ਗਰਮਖਿਆਲੀਆਂ ਦੀਆਂ ਵਧਦੀਆਂ ਕਾਰਵਾਈਆਂ ਦੇ ਮੱਦੇਨਜਰ ਉਨ੍ਹਾਂ ਦਸਿਆ ਕਿ ਪੰਜਾਬ ਪੁਲਿਸ ਇਸ ਸਾਲ ਦੌਰਾਨ ਸੋਸ਼ਲ ਮੀਡੀਆ ਵਿਚ ਅਪਣੀ ਪ੍ਰਤੀਕ੍ਰਿਰਿਆ ਰੱਖਿਆ ਕਰੇਗੀ ਜਿਸ ਲਈ ਪੁਲਿਸ ਵਲੋਂ ਜਿਸ ਲਈ ਪੁਲਿਸ ਵਲੋਂ ਅਪਣਾ ਖ਼ੁਦ ਦਾ ਫੇਸਬੁੱਕ ਪੇਜ਼, ਟਵਿੱਟਰ ਅਤੇ ਯੂਟਿਊਬ ਦਾ ਖਾਤਾ ਖੋਲ੍ਹਿਆ•ਜਾ ਰਿਹਾ ਹੈ ਤਾਂ ਜੋ ਲੋਕਾਂ ਨਾਲ ਸਿੱਧੇ ਤੌਰ 'ਤੇ ਜਵਾਬੀ ਗੱਲਬਾਤ, ਸਮੇਂ ਸਿਰ ਜਵਾਬ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਪ੍ਰਦਾਨ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਮੌਜੂਦਾ ਸਾਲ ਵਿਚ ਸਿੱਧੀ ਭਰਤੀ ਰਾਹੀਂ ਲਗਭਗ 4,000 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਹਰ ਸਾਲ ਸੇਵਾ ਮੁਕਤ ਹੋਣ ਵਾਲੇ ਤੇ ਲੋੜ ਵਾਲੀਆਂ ਖਾਲੀ ਅਸਾਮੀਆਂ ਨੂੰ ਭਰਨ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਔਰਤਾਂ ਦੀ ਸੁਰੱਖਿਆ 'ਤੇ ਆਪਣਾ ਵਿਸ਼ੇਸ਼ ਧਿਆਨ ਕੇਂਦਰਿਤ ਰੱਖੇਗੀ ਅਤੇ ਪੰਜਾਬ ਪੁਲਿਸ ਵਲੋਂ ਖੇਤਰੀ ਵੂਮੈਨ ਕਾਨਫ਼ਰੰਸਾਂ ਕਰਨਲਈ ਕਾਰਵਾਈ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਹ 8 ਮਾਰਚ ਨੂੰ ਇਕ ਰਾਜ ਪਧਰੀ ਸਮਾਗਮ ਵਿਚ ਜਾਰੀ ਕੀਤੀ ਜਾਵੇਗੀ।