ਜਲੰਧਰ, 25 ਜਨਵਰੀ (ਅਮਰਿੰਦਰ ਸਿੱਧੂ, ਸੁਦੇਸ਼): ਅੱਜ ਨਗਰ ਨਿਗਮ ਚੋਣਾਂ ਤੋਂ ਕਰੀਬ ਸਵਾ ਮਹੀਨੇ ਬਾਅਦ ਨਗਰ ਨਿਗਮ ਜਲੰਧਰ ਦੇ ਮੇਅਰ ਦਾ ਐਲਾਨ ਹੋ ਗਿਆ। ਮੇਅਰ ਦੀ ਕੁਰਸੀ 'ਤੇ ਜਲੰਧਰ ਦੇ ਕਾਂਗਰਸੀ ਨੇਤਾ ਜਗਦੀਸ਼ ਰਾਜ ਰਾਜਾ ਨੂੰ ਮੇਅਰ ਦੀ ਖ਼ਾਲੀ ਸੀਟ ਤੇ ਕਾਂਗਰਸ ਪਾਰਟੀ ਵਲੋਂ ਜਲੰਧਰ ਨਗਰ-ਨਿਗਮ ਦੇ 6ਵੇਂ ਮੇਅਰ ਦੇ ਨਾਮ 'ਤੇ ਮੋਹਰ ਲਗਾਉਦੇਂ ਹੋਏ ਮੇਅਰ ਚੁਣ ਲਿਆ। ਉਨ੍ਹਾਂ ਦੇ ਨਾਮ ਦੀ ਤਜਵੀਜ਼ ਜਲੰਧਰ ਸੈਂਟਰਲ ਤੋਂ ਵਿਧਾਇਕ ਰਾਜਿੰਦਰ ਬੇਰੀ ਵਲੋਂ ਕੀਤੀ ਜਿਸ ਦੀ ਤਾਈਦ ਕੌਂਸਲਰ ਜਗਦੀਸ਼ ਦਕੋਹਾ ਵਲੋਂ ਕੀਤੀ। ਇਸ ਮੌਕੇ ਪ੍ਰੀਜਾਈਡਿੰਗ ਅਫ਼ਸਰ ਵਜੋਂ ਬਲਰਾਜ ਠਾਕੁਰ ਮੌਜੂਦ ਸਨ। ਮੇਅਰ ਦੀ ਚੋਣ ਪਿਛੋਂ ਸੀਨੀਅਰ ਡਿਪਟੀ ਮੇਅਰ ਸੁਰਦਿੰਰ ਕੌਰ ਅਤੇ
ਡਿਪਟੀ ਮੇਅਰ ਹਰਸਿਰਨਜੀਤ ਸਿੰਘ ਬੰਟੀ ਨੂੰ ਬਣਾਇਆ ਗਿਆ ਹੈ। ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਦੇ ਨਾਮ ਦੀ ਤਜਵੀਜ਼ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਕੀਤੀ ਜਿਸ ਦੀ ਤਾਈਦ ਵਾਰਡ ਵਾਰਡ ਨੰਬਰ -34 ਦੇ ਕੌਂਸਲਰ ਤਰਸੇਮ ਸਿੰਘ ਵਲੋਂ ਕੀਤੀ ਗਈ। ਇਸ ਉਪਰੰਤ ਵਿਧਾਇਕ ਸੁਸ਼ੀਲ ਰਿੰਕੂ ਵਲੋਂ ਡਿਪਟੀ ਮੇਅਰ ਵਜੋਂ ਹਰਸਿਮਰਨਜੀਤ ਸਿੰਘ ਬੰਟੀ ਦਾ ਨਾਮ ਪੇਸ਼ ਕੀਤਾ ਜਿਸ ਨੂੰ ਸੈਂਕਡ ਕੌਂਸਲਰ ਤਰਸੇਮ ਸਿੰਘ ਮਲਹੋਤਰਾਂ ਵਲੋਂ ਕੀਤਾ ਗਿਆ। ਸਮਾਗਮ ਦੀ ਸ਼ੁਰਆਤ 'ਚ ਪਹਿਲਾਂ ਸਾਰੇ 80 ਕੌਂਸਲਰ ਵਲੋਂ ਅਪਣੇ ਅਹੁਦੇ ਦੀ ਸਹੁੰ ਚੁੱਕੀ ਗਈ। ਜਲੰਧਰ 'ਚ ਨਿਗਰਾਨ ਦੇ ਤੌਰ 'ਤੇ ਸਿਖਿਆ ਮੰਤਰੀ ਅਰੁਣਾ ਚੌਧਰੀ ਨੂੰ ਨਿਯੁਕਤ ਕੀਤਾ ਗਿਆ। ਉਪਰਲੇ ਤਿੰਨ ਅਹੁਦਿਆਂ ਲਈ ਬੰਦ ਲਿਫ਼ਾਫ਼ਾ ਕਾਂਗਰਸ ਹਾਈ ਕਮਾਨ ਵਲੋਂ ਅੱਜ ਜਲੰਧਰ ਪਹੁੰਚਿਆ।