ਜਲੰਧਰ-ਨਕੋਦਰ ਹਾਈਵੇਅ 'ਤੇ ਸੜਕ ਹਾਦਸੇ 'ਚ ਪੰਜ ਦੀ ਮੌਤ

ਖ਼ਬਰਾਂ, ਪੰਜਾਬ

ਜਲੰਧਰ: ਜਲੰਧਰ-ਨਕੋਦਰ ਹਾਈਵੇ 'ਤੇ ਪੈਂਦੇ ਪਿੰਡ ਤਾਜਪੁਰ ਨਜ਼ਦੀਕ ਤਿੰਨ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ਹੋਈ। ਮੌਕੇ ਤੇ ਜਾਂਚ ਦੌਰਾਨ ਥਾਣਾ ਲਾਂਬੜਾ ਦੇ ਮੁੱਖੀ ਪੁਸ਼ਪ ਬਾਲੀ ਨੇ ਦਸਿਆ ਕਿ ਮਰਨ ਵਾਲੇ ਵਿਅਕਤੀਆਂ 'ਚ ਆਟੋ ਚਾਲਕ ਰਮਨ ਕੁਮਾਰ ਵਾਸੀ ਕਾਲਾ ਸੰਘਿਆ, ਪਦਮਾ ਬਾਈ, ਮਹਿੰਦਰ, ਦਲੀਪ ਅਤੇ ਉਨ੍ਹਾਂ ਦੀ ਬੇਟਾ ਨਾਮੀ ਬੱਚੀ ਵੀ ਸ਼ਾਮਲ ਹੈ। ਜਦਕਿ ਅੱਧਾ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ।