ਜਸਟਿਸ ਟੀ.ਪੀ.ਐਸ. ਮਾਨ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਨਾਮਜ਼ਦ

ਖ਼ਬਰਾਂ, ਪੰਜਾਬ

ਚੰਡੀਗੜ੍ਹ, 27 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਟੀ.ਪੀ.ਐੱਸ. ਮਾਨ ਨੂੰ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦਾ ਕਾਰਜਕਾਰੀ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਲੀਗਲ ਐਂਡ ਲੈਜਿਸਲੇਟਿਵ ਅਫ਼ੇਅਰਜ਼ (ਲੀਗਲ ਸਰਵਿਸਿਜ਼ ਅਥਾਰਟੀ) ਵਿਭਾਗ ਵਲੋਂ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦਸਿਆ ਕਿ ਜਸਟਿਸ ਟੀ.ਪੀ.ਐੱਸ. ਮਾਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨਾਲ ਸਲਾਹ ਕੀਤੇ ਜਾਣ ਤੋਂ ਬਾਅਦ ਹੀ ਪੰਜਾਬ ਲੀਗਲ ਸਰਵਸਿਜ਼ ਅਥਾਰਟੀ ਦਾ ਕਾਰਜਕਾਰੀ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ।