ਜੀਐਸਟੀ ਫ਼ੇਲ, ਇਸ ਨੂੰ ਵਾਪਸ ਲਉ ਤਾਕਿ ਵਪਾਰੀਆਂ ਨੂੰ ਸੁੱਖ ਦਾ ਸਾਹ ਆ ਸਕੇ: ਫੂਲਕਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 2 ਅਕਤੂਬਰ (ਸਸਸ): ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਚ ਵਿਰੋਧੀ ਧਿਰ ਦੇ ਸਾਬਕਾ ਮੁਖੀ ਐਚਐਸ ਫ਼ੂਲਕਾ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਜੀਐਸਟੀ 'ਤੇ ਮੁੜ ਵਿਚਾਰ ਲਈ ਕਿਹਾ ਹੈ। ਸਪੋਕਸਮੈਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਜੀਐਸਟੀ ਬੁਰੀ ਤਰ੍ਹਾਂ ਫ਼ੇਲ ਹੋ ਚੁੱਕਾ ਹੈ। ਇਸ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਕਾਰੋਬਾਰ ਨੂੰ ਤਹਿਸ ਨਹਿਸ ਕਰ ਦਿਤਾ ਹੈ। ਛੋਟੇ ਦੁਕਾਨਦਾਰਾਂ ਦਾ ਕਾਬੋਬਾਰ ਲਗਭਗ ਫੇਲ ਹੋ ਗਿਆ ਹੈ। ਇਹ ਸਾਰੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜੀਐਸਟੀ 'ਤੇ ਮੁੜ ਗੌਰ ਹੋਣੀ ਚਾਹੀਦੀ ਹੈ। ਵਪਾਰੀਆਂ ਅਤੇ ਦੁਕਾਨਦਾਰਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਇਸ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।

ਪਿੰਕੀ ਨੇ ਕਿਹਾ ਵਪਾਰੀ ਤੇ ਦੁਕਾਨਦਾਰ ਜੀ.ਐਸ.ਟੀ. ਕਰ ਕੇ ਬਹੁਤ ਹੀ ਸੰਕਟ 'ਚ ਫਸੇ ਹੋਏ ਹਨ। ਉਨ੍ਹਾਂ ਨਾਲ ਗੱਲ ਬਾਤ ਕਰਨੀ ਸਮੇਂ ਦੀ ਲੋੜ ਹੈ। ਉਨ੍ਹਾਂ ਨਾਲ ਵਿਚਾਰ ਵਟਾਦਰੇਂ ਤੋਂ ਬਾਅਦ ਜੀਐਸਟੀ 'ਚ ਲੋੜੀਂਦੀਆਂ ਤਬਦੀਲੀਆਂ ਕਰਵਾਉਣ ਲਈ ਕੇਂਦਰ ਸਰਕਾਰ 'ਤੇ ਜ਼ੋਰ ਪਾਉਣਾ ਚਾਹੀਦਾ ਹੈ।

ਪਿੰਕੀ ਨੇ ਕਿਹਾ ਜੇਕਰ ਜੀ.ਐਸ.ਟੀ. ਕਰ ਕੇ ਲੋਕ ਤੇ ਵਪਾਰੀ ਤੰਗ ਹਨ ਤਾਂ ਪੰਜਾਬ ਸਰਕਾਰ ਨੂੰ ਇਸ ਸਬੰਧੀ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਵਪਾਰੀ ਤਬਕੇ ਨੂੰ ਰਾਹਤ ਦਵਾਈ ਜਾ ਸਕੇ।
ਇਸੇ ਦੌਰਾਨ ਜਦੋਂ ਕਾਂਗਰਸ ਵਪਾਰ ਸੈਲ ਦੇ ਉਪ ਪ੍ਰਧਾਨ ਰਾਜਿੰਦਰ ਛਾਬੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਵਪਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਚੰਡੀਗੜ੍ਹ ਮੀਟਿੰਗ ਕਰ ਕੇ ਸਾਰੀਆਂ ਦੁੱਖ ਤਕਲੀਫ਼ਾਂ ਉਨ੍ਹਾਂ ਨੂੰ ਦਸੀਆਂ ਸਨ। ਛਾਬੜਾ ਨੇ ਕਿਹਾ ਕਿ ਜੀਐਸਟੀ ਦੀ ਮਾਰ ਇੰਨੀ ਲੰਬੀ ਚੌੜੀ ਹੈ ਕਿ ਇਸ ਤੋਂ ਹਰ ਵਰਗ ਦੁਖੀ ਹੈ। ਖਾਣ ਵਾਲੀਆਂ ਮਠਿਆਈਆਂ, ਕਪੜੇ ਦੀ ਸਿਲਾਈ ਕਹਿਣ ਤੋਂ ਭਾਵ ਹਰ ਚੀਜ਼ 'ਤੇ ਟੈਕਸ ਲਗਾ ਦਿਤਾ ਗਿਆ, ਕਿਸੇ ਵੀ ਚੀਜ਼ ਨੂੰ ਛੱਡਿਆ ਨਹੀਂ ਗਿਆ। ਵਪਾਰੀਆਂ ਨੂੰ ਅਕਾਊਟੈਂਟ ਰੱਖਣੇ ਪੈ ਰਹੇ ਹਨ ਜੋ ਮੂੰਹ ਮੰਗੀਆਂ ਤਨਖ਼ਾਹਾਂ ਦੀ ਮੰਗ ਕਰਦੇ ਹਨ।