ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕਤਲ ਕਰਨ ਵਾਲੇ ਟਰੈਵਲ ਏਜੰਟਾਂ ਵਿਰੁੱੱਧ ਮਾਮਲਾ ਦਰਜ

ਖ਼ਬਰਾਂ, ਪੰਜਾਬ

ਕੀ ਹੈ ਮਾਮਲਾ

ਟਾਂਡਾ ਉੜਮੁੜ - ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਿੰਡ ਕਲਿਆਣਪੁਰ ਦੇ ਨੌਜਵਾਨ ਨੂੰ ਬੈਂਗਲੁਰੂ 'ਚ ਬੰਦੀ ਬਣਾਉਣ ਵਾਲੇ ਚਾਰ ਦੋਸ਼ੀਆਂ ਖ਼ਿਲਾਫ ਟਾਂਡਾ ਪੁਲਿਸ ਨੇ ਠੱਗੀ, ਅਗਵਾ, ਅਸਲਾ ਐਕਟ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ, ਉਸ ਨੌਜਵਾਨ ਦਾ ਕਤਲ ਹੋ ਚੁੱਕਿਆ ਹੈ। ਚਾਰ ਭੈਣਾਂ ਦੇ ਇਕਲੌਤੇ ਭਰਾ ਸੁਰਿੰਦਰ ਪਾਲ ਸਿੰਘ ਪਾਲੀ ਦੀ ਲਾਸ਼ 6 ਦਸੰਬਰ ਨੂੰ ਹੀ ਬੈਂਗਲੁਰੂ 'ਚ ਪੁਲਿਸ ਨੂੰ ਝਾੜੀਆਂ ਵਿਚੋਂ ਮਿਲੀ ਸੀ। ਬੈਂਗਲੁਰੂ ਦੇ ਥਾਣਾ ਰਾਮ ਨਗਰ ਇਲਾਕੇ 'ਚੋਂ ਸੂਚਨਾ ਦੇ ਆਧਾਰ 'ਤੇ ਜਦੋਂ ਪਾਲੀ ਦੀ ਲਾਸ਼ ਮਿਲੀ ਤਾਂ ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ 72 ਘੰਟਿਆਂ ਲਈ ਲਾਸ਼ ਸ਼ਨਾਖਤ ਲਈ ਰੱਖਣ ਉਪਰੰਤ ਅਣਪਛਾਤੀ ਸਮਝ ਕੇ ਅੰਤਿਮ ਸਸਕਾਰ ਵੀ ਕਰ ਦਿੱਤਾ ਸੀ। ਪਾਲੀ ਦੀ ਭਾਲ ਵਿਚ ਲੱਗੇ ਪਰਿਵਾਰ ਨੂੰ ਇਸ ਦੀ ਸੂਚਨਾ ਬੈਂਗਲੁਰੂ ਪਹੁੰਚਣ 'ਤੇ ਮਿਲੀ।

ਕੀ ਹੈ ਮਾਮਲਾ

ਉਸ ਨੇ ਕਿਹਾ ਸੀ ਕਿ ਅੰਮ੍ਰਿਤਸਰ ਤੋਂ ਮੁੰਬਈ ਅਤੇ ਫਿਰ ਬੈਂਗਲੁਰੂ ਤੋਂ ਕੈਨੇਡਾ ਦੀ ਫਲਾਈਟ ਕਰਵਾਉਣੀ ਹੈ। ਗੋਬਿੰਦ ਨੇ ਦੋਸ਼ ਲਾਇਆ ਕਿ ਉਸ ਦੇ ਜੀਜੇ ਨੂੰ ਸ਼ੈਲੀ ਅਤੇ ਉਸ ਦੇ ਸਾਥੀਆਂ ਨੇ ਕੈਨੇਡਾ ਭੇਜਣ ਦੀ ਬਜਾਏ ਬੈਂਗਲੁਰੂ 'ਚ ਹੀ ਅਗਵਾ ਕਰਕੇ ਬੰਦੀ ਬਣਾਇਆ ਹੋਇਆ ਹੈ। ਗੋਬਿੰਦ ਨੇ ਦੱਸਿਆ ਕਿ ਉਨ੍ਹਾਂ ਇਹ ਜਾਣਕਾਰੀ ਜੀਜੇ ਨਾਲ ਗਏ ਹੋਰ ਨੌਜਵਾਨ ਮਨੀ ਨਿਵਾਸੀ ਚੱਕ ਸ਼ਰੀਫ਼ ਤੇ ਖੁਰਦਾਂ ਨਿਵਾਸੀ ਗੋਪੀ ਨੇ ਫੋਨ 'ਤੇ ਦਿੱਤੀ, ਜੋ ਖੁਦ ਕ੍ਰਮਵਾਰ 22 ਤੇ 21 ਲੱਖ ਰੁਪਏ ਗੰਨ ਪੁਆਇੰਟ 'ਤੇ ਦੇ ਕੇ ਛੁੱਟ ਕੇ ਆਏ ਹਨ। ਉਨ੍ਹਾਂ ਗੋਬਿੰਦ ਨੂੰ ਇਹ ਦੱਸਿਆ ਤੁਹਾਡੇ ਲੜਕੇ ਨਾਲ ਅਗਵਾਕਾਰਾਂ ਨੇ ਮਾਰਕੁੱਟ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੁਰਿੰਦਰ ਪਾਲ ਨਾਲ ਆਖ਼ਰੀ ਵਾਰ 5 ਦਸੰਬਰ ਦੀ ਰਾਤ ਨੂੰ ਗੱਲ ਹੋਈ ਸੀ।

ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਏ. ਐੱਸ. ਆਈ. ਲਖਵਿੰਦਰ ਸਿੰਘ ਬੈਂਗਲੁਰੂ ਗਏ ਸਨ। ਟਾਂਡਾ ਵਿਚ ਦਰਜ ਮਾਮਲੇ ਸਬੰਧੀ ਜਾਣਕਾਰੀ ਵੀ ਬੈਂਗਲੁਰੂ ਪੁਲਿਸ ਨਾਲ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੈਂਗਲੁਰੂ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ।