ਸੰਗਰੂਰ, 7 ਨਵੰਬਰ (ਗੁਦਰਸ਼ਨ ਸਿੰਘ ਸਿੱਧੂ) : ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀਆਂ ਚੋਣਾਂ ਸਬੰਧੀ ਹਿਮਾਚਲ ਵਿਚ ਚੋਣ ਪ੍ਰਚਾਰ ਦੌਰਾਨ ਗੁਰਦੁਆਰਾ ਬੜੂ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਉਹ ਉਚੇਚੇ ਤੌਰ 'ਤੇ ਬਾਬਾ ਇਕਬਾਲ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰਦੁਆਰਾ ਬੜੂ ਸਾਹਿਬ ਦੇ ਦਰਸ਼ਨ ਕਰ ਕੇ ਅਤੇ ਬਾਬਾ ਇਕਬਾਲ ਸਿੰਘ ਨਾਲ ਵਿਚਾਰ ਸੁਣ ਕੇ ਉਨ੍ਹਾਂ ਨੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਬੜੂ ਸਾਹਿਬ ਅਕਾਲ ਅਕੈਡਮੀ ਜਿੱਥੇ ਬੱਚਿਆਂ ਨੂੰ ਵਿੱਦਿਆ ਦਾ ਗਿਆਨ ਦੇ ਰਹੀ ਹੈ, ਉਥੇ ਹੀ ਗੁਰਬਾਣੀ ਦਾ ਗਿਆਨ ਦੇਣ ਵਿਚ ਵੀ ਸੱਭ ਤੋਂ ਮੋਹਰੀ ਰੋਲ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਬੜੂ ਸਾਹਿਬ ਵਿਖੇ ਪੜ੍ਹਨ ਵਾਲੇ ਬੱਚੇ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ ਦਾ ਗਿਆਨ ਹਾਸਲ ਕਰਨ ਵਿਚ ਮੋਹਰੀ ਰੋਲ ਨਿਭਾ ਰਹੇ ਹਨ।
ਇਸ ਸਮੇਂ ਪ੍ਰਿਕਸ਼ਾ ਚੌਹਾਨ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਪੂਨਮ ਪਮਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਕੁੰਤਲਾ ਪ੍ਰਕਾਸ਼ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਿਰਮੌਰ ਸਿੰਘ ਪ੍ਰਧਾਨ ਪਛਾਦ ਕਾਂਗਰਸ ਮੰਡਲ, ਡਾ. ਦਵਿੰਦਰ ਸਿੰਘ ਸਕੱਤਰ ਕਲਗੀਧਰ ਟ੍ਰਸਟ ਬੜੂ ਸਾਹਿਬ, ਡਾ. ਹਰਚਰਨ ਸਿੰਘ ਧਾਲੀਵਾਲ ਵਾਈਸ ਚਾਂਸਲਰ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ, ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ), ਸ. ਭੁਪਿੰਦਰ ਸਿੰਘ, ਸ. ਰਵਿੰਦਰਪਾਲ ਸਿੰਘ, ਸ. ਨਰਿੰਦਰਪਾਲ ਸਿੰਘ ਛੀਨਾ, ਸ੍ਰੀਮਤੀ ਡਾ. ਨੀਲਮ ਕੌਰ, ਸ. ਬੀ.ਐੱਸ. ਲਾਂਬਾ, ਕਰਨਲ ਟੀ. ਐੱਸ. ਓਬਰਾਏ, ਸ. ਬਲਦੇਵ ਸਿੰਘ ਬੋਪਾਰਾਏ, ਚਰਨਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ, ਦੁਰਗਾ ਸਿੰਘ, ਸੁੰਦਰ ਸਿੰਘ, ਪ੍ਰਤਾਪ ਭਾਗਨਲ, ਵਿਵੇਕ ਸ਼ਰਮਾ, ਚੰਦਰ ਸ਼ੇਖਰ ਅਤੇ ਗੁਰਦਿੱਤ ਸਿੰਘ ਆਦਿ ਪਤਵੰਤੇ ਸੱਜਣ ਹਾਜ਼ਰ ਸਨ।