ਚੰਡੀਗੜ੍ਹ, 10 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 'ਹੰਕਾਰੀ ਰਾਜਾ' ਦੱਸਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਰਾਜਾ ਨਹੀਂ ਸਗੋਂ ਫ਼ਕੀਰ ਹੈ ਜਿਸ ਨੇ ਕਦੇ ਵੀ ਕੁਰਸੀ ਦੀ ਇੱਛਾ ਨਹੀਂ ਰੱਖੀ ਸਗੋਂ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿਚ ਸਮੇਂ-ਸਮੇਂ 'ਤੇ ਕੁਰਸੀ ਨੂੰ ਠੁੱਡ ਹੀ ਮਾਰੀ ਹੈ।ਉਨ੍ਹਾਂ ਕਿਹਾ ਕਿ ਹੰਕਾਰੀ ਤਾਂ ਅਸਲ ਵਿਚ ਬਾਦਲਕੇ ਹਨ ਜਿਨ੍ਹਾਂ ਨੇ ਅਪਣੇ ਰਾਜ ਵਿਚ ਪੰਜਾਬੀਆਂ ਨੂੰ ਰੱਜ ਕੇ ਲੁਟਿਆ ਤੇ ਕੁਟਿਆ ਤੇ ਉਹ ਸੱਤਾ ਦੇ ਨਸ਼ੇ ਵਿਚ ਇਹ ਖ਼ੁਸਫ਼ਹਿਮੀ ਪਾਲ ਬੈਠੇ ਸਨ ਕਿ 25 ਸਾਲ ਰਾਜ ਕਰਨਗੇ ਪਰ ਲੋਕਾਂ ਨੇ ਉਨ੍ਹਾਂ ਦਾ ਹੰਕਾਰ ਤੋੜਦਿਆਂ ਉਨ੍ਹਾਂ ਨੂੰ ਸੱਤਾ ਦੀ ਕੁਰਸੀ ਤੋਂ ਲਾਹ ਮਾਰਿਆ।