ਪਠਾਨਕੋਟ : ਪੰਜਾਬ ਵਿਚ ਕੈਪਟਨ ਦੀ ਸਰਕਾਰ ਬਣੀ ਨੂੰ ਇਕ ਸਾਲ ਪੂਰਾ ਹੋ ਚੁੱਕਾ ਹੈ ਤੇ ਹੁਣ ਕੈਪਟਨ ਸਰਕਾਰ ਵਲੋਂ ਅਲੱਗ-ਅਲੱਗ ਅਦਾਰਿਆਂ ਵਿਚ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਚਾਹੇ ਉਹ ਕਰਜ਼ਾ ਮੁਆਫੀ ਹੋਵੇ ਜਾਂ ਫਿਰ ਗੈਂਗਸਟਰਾਂ 'ਤੇ ਨਕੇਲ ਪਾਉਣ ਦਾ ਕੰਮ ਹੀ ਕਿਉਂ ਨਾ ਹੋਵੇ। ਸਰਕਾਰ ਅਪਣੇ ਕੀਤੇ ਵਾਅਦੇ ਪੂਰੇ ਕਰਦੀ ਨਜ਼ਰ ਆ ਰਹੀ ਹੈ। ਪੰਜਾਬ ਵਿਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਦਾ ਵੀ ਸੂਬਾ ਸਰਕਾਰ ਵਲੋਂ ਖ਼ਤਮ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਬੀਤੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੈਰਕਾਨੂੰਨੀ ਮਾਈਨਿੰਗ ਦਾ ਜਹਾਜ਼ ਰਾਹੀਂ ਪਰਦਾਫਾਸ਼ ਕੀਤਾ ਸੀ। ਤੇ ਹੁਣ ਗੱਲ ਕਰਦੇ ਹਾਂ ਪਠਾਨਕੋਟ ਦੀ। ਜ਼ਿਲਾ ਪਠਾਨਕੋਟ 'ਚ ਕ੍ਰਸ਼ਰ ਇੰਡਸਟਰੀ ਖਤਮ ਹੋਣ ਦੇ ਕਿਨਾਰੇ 'ਤੇ ਪਹੁੰਚ ਗਈ ਹੈ। ਬਾਕੀ ਦੀ ਕਸਰ ਕੈਪਟਨ ਅਮਰਿੰਦਰ ਸਿੰਘ ਦੀ ਸਰਜਰੀ ਦੀ ਹੜਤਾਲ ਨੇ ਪੂਰੀ ਕਰ ਦਿੱਤੀ।
ਕੀਡਿਆ ਸਟੋਨ ਕ੍ਰਸ਼ਨ ਯੂਨੀਅਨ ਨੇ 2 ਦਿਨ ਪਹਿਲਾਂ ਹੀ ਸਰਕਾਰ ਦੀਆਂ ਨੀਤਿਆਂ 'ਤੇ ਚਲੱਦਿਆਂ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਸੀ, ਜਿਸ ਨਾਲ ਤਕਰੀਬਨ 90 ਫੀਸਦੀ ਕ੍ਰਸ਼ਰਾ ਦਾ ਕੰਮ ਠੱਪ ਹੋ ਗਿਆ। ਕੀਡਿਆ ਕ੍ਰਸ਼ਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਪੱਪੂ ਦੀ ਅਗਵਾਈ 'ਚ ਇਸ ਇੰਡਸਟਰੀ ਨੂੰ ਬਚਾਉਣ ਲਈ ਸੰਘਰਸ਼ ਕਰਨ ਲਈ ਕਿਹਾ ਗਿਆ ਸੀ। ਕ੍ਰਸ਼ਰ ਇੰਡਸਟਰੀ ਨਾਲ ਜੁੜੇ ਸਾਰੇ ਲੋਕ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਆਪਣੇ ਦੁੱਖ ਸੁਣਾ ਰਹੇ ਹਨ। ਕਰੋੜਾ ਰੁਪਏ ਖਰਚ ਕਰਕੇ ਸਥਾਪਿਤ ਕੀਤੀ ਇੰਡਸਟਰੀ ਡਰ ਦੇ ਪਰਛਾਵੇ ਹੇਠ ਚੱਲ ਰਹੀ ਹੈ ਅਤੇ ਇੰਡਸਟਰੀ ਦੇ ਮਾਲਕ ਮਾਈਨਿੰਗ ਵਿਭਾਗ ਅਤੇ ਪੁਲਸ ਦੇ ਡਰ ਨਾਲ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸ਼ਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ।
ਉਨ੍ਹਾਂ ਨੂੰ ਇਸ ਸਮੱਸਿਆ ਦਾ ਹੱਲ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਇਸ ਦੇ ਬਾਵਜ਼ੂਦ ਵੀ ਇਕ ਦਰਜਨ ਦਬੰਗ ਕ੍ਰਸ਼ਰ ਅਜਿਹੇ ਹਨ, ਜਿੱਥੇ ਵੱਧ ਮਾਤਰਾ 'ਚ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਦੀਆਂ ਮਸ਼ੀਨਾਂ ਰਾਤ ਨੂੰ ਖੱਡਾ 'ਚ ਜਾਂਦੀਆਂ ਹਨ। ਇਨ੍ਹਾਂ ਦਬੰਗ ਮਾਲਕਾਂ ਨੂੰ ਕੋਈ ਹੱਥ ਤੱਕ ਨਹੀਂ ਲਾਉਦਾ।ਇਸ ਮਾਮਲੇ ਨੂੰ ਲੈ ਕੇ ਜਾਂਚ ਕਰਨ 'ਤੇ ਪਤਾ ਲਗਾ ਕਿ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਦਬੰਗ ਕ੍ਰਸ਼ਰਾਂ 'ਤੇ ਮਾਫੀਆ ਦਾ ਹੱਥ ਹੈ। ਇਨ੍ਹਾਂ ਲੋਕਾਂ ਨੂੰ ਹਰ ਗੱਲ ਦੀ ਸੂਚਨਾ ਪਹਿਲਾਂ ਹੀ ਮਿਲ ਜਾਂਦੀ ਹੈ। ਜਿਵੇਂ ਹੀ ਕੋਈ ਕਾਰਵਾਈ ਹੁੰਦੀ ਹੈ ਤਾਂ ਇਹ ਮਸ਼ੀਨਾਂ ਦਾਇਰੇ ਤੋਂ ਨਿਕਲ ਕੇ ਆਪਣੇ ਸਥਾਪਿਤ ਕੀਤੇ ਥਾਵਾਂ 'ਤੇ ਲੈ ਜਾਂਦੇ ਹਨ। ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਲਗਦਾ।