ਕੈਪਟਨ ਨੇ 'ਹਰ ਘਰ 'ਚ ਨੌਕਰੀ' ਦੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਇਆ : ਅਰੁਣਾ ਚੌਧਰੀ

ਖ਼ਬਰਾਂ, ਪੰਜਾਬ



ਗੁਰਦਾਸਪੁਰ, 29 ਅਗੱਸਤ (ਹੇਮੰਤ ਨੰਦਾ) : ਅਰੁਣਾ ਚੌਧਰੀ ਸਿਖਿਆ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਵਿਚ ਅਪਣੇ ਚੋਣ ਮਨੋਰਥ ਪੱਤਰ ਮੁਤਾਬਕ ਲੋਕਾਂ ਨਾਲ ਹਰ ਘਰ 'ਚ ਨੌਕਰੀ ਦੇਣ ਦੇ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਰਾਜ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮੁਹਈਆ ਕਰਵਾਉਣ ਦੀ ਪਹਿਲ ਕਦਮੀ ਸ਼ੁਰੂ ਕਰ ਦਿਤੀ ਗਈ ਹੈ ਜਿਸ ਤਹਿਤ ਅੱਜ ਗੁਰਦਾਸਪੁਰ ਵਿਖੇ ਪਹਿਲਾ ਜ਼ਿਲ੍ਹਾ ਪਧਰੀ ਰੋਜ਼ਗਾਰ ਮੇਲਾ ਲਗਾਇਆ ਗਿਆ ਹੈ ਜਿਸ ਵਿਚ 838 ਬੇਰੁਜ਼ਗਾਰਾਂ ਦੀ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵਿਚ ਪਲੇਸਮੈਂਟ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਪੰਜਾਬ ਸਰਕਾਰ ਦੇ ਉਦਮ ਸਦਕਾ ਪਹਿਲੀ ਵਾਰ ਹੋਇਆ ਹੈ ਕਿ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਨੌਕਰੀ ਮੇਲੇ ਲਗਾ ਕੇ ਰੁਜ਼ਗਾਰ ਦੇ ਸੁਨਹਿਰੀ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਤੇ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਵੀ ਮੌਜੂਦ ਸਨ। ਸਥਾਨਕ ਸੁਖਜਿੰਦਰਾ ਗਰੁਪ ਆਫ਼ ਇੰਸਟੀਚਿਊਟ ਵਿਖੇ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਵਲੋਂ ਲਗਾਏ ਜ਼ਿਲ੍ਹਾ ਪਧਰੀ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਖਿਆ ਮੰਤਰੀ ਨੇ ਕਿਹਾ ਕਿ ਰਾਜ ਵਿਚ ਨੌਕਰੀ ਮੇਲਿਆਂ ਤੋਂ ਬਾਅਦ ਰੁਜ਼ਗਾਰ ਮੇਲੇ ਵੀ ਲਗਾਏ ਜਾਣਗੇ ਜਿਸ ਵਿਚ ਬੇਰੁਜ਼ਗਾਰਾਂ ਨੂੰ ਸਵੈ-ਰੁਜ਼ਗਾਰ ਧੰਦੇ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਅਤੇ ਘੱਟ ਵਿਆਜ ਤੇ ਕਰਜ਼ੇ ਵੀ ਦਿਤੇ ਜਾਣਗੇ ਜਿਸ ਲਈ ਸਰਕਾਰ ਵਲੋਂ ਇਕ ਨੀਤੀ ਤਿਆਰ ਕੀਤੀ ਜਾ ਰਹੀ ਹੈ।  ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ
ਅਮਰਿੰਦਰ ਸਿੰਘ ਖ਼ੁਦ ਇਸ ਰੁਜ਼ਗਾਰ ਮੁਹਿੰਮ ਦੀ ਸਿੱਧੀ ਨਿਗਰਾਨੀ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ 31 ਅਗੱਸਤ ਤਕ ਰਾਜ ਵਿਚ 21 ਨੌਕਰੀ ਮੇਲੇ ਵੱਖ ਵੱਖ ਥਾਵਾਂ 'ਤੇ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਨੌਕਰੀ ਮੇਲਿਆਂ ਵਿਚ ਦੇਸ਼ ਭਰ 'ਚੋ ਨਾਮਵਰ 900 ਕੰਪਨੀਆਂ ਸ਼ਿਰਕਤ ਕਰ ਰਹੀਆਂ ਹਨ ਅਤੇ 50 ਹਜ਼ਾਰ ਦੇ ਕਰੀਬ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਕਰ ਚੁੱਕੇ ਵਿਦਿਆਰਥੀਆਂ ਨੂੰ ਨੌਕਰੀਆਂ ਦਿਤੀਆਂ ਜਾਣਗੀਆਂ। ਅੱਜ ਦੋ ਰੁਜ਼ਗਾਰ ਮੇਲੇ ਵਿਚ 15 ਵੱਖ-ਵੱਖ ਕੰਪਨੀਆਂ ਵਲੋਂ 838 ਬੇਰੁਜ਼ਗਾਰ ਲੜਕੇ-ਲੜਕੀਆਂ ਦੀ ਪਲੇਸਮੈਂਟ ਕੀਤੀ ਗਈ। ਵਰਧਮਾਨ ਕੰਪਨੀ ਬੱਦੀ ਵਲੋ ਮਸ਼ੀਨ ਆਪਰੇਟਰ ਲਈ 06, ਇੰਡੀਅਨ ਐਕਰੀਲਿਕਸ ਕੰਪਨੀ ਸੰਗਰੂਰ ਵਲੋਂ ਮਸ਼ੀਨ ਆਪਰੇਟਰ ਤੇ ਸਟਿੰਚਗ ਆਪਰੇਟਰ ਲਈ 48, ਅਰੀਹਾਂਟ ਸਪਾਈਨਿੰਗ ਮਿੱਲ, ਮਲੇਰਕੋਟਲਾ ਵਲੋਂ ਮਸ਼ੀਨ ਆਪੇਰਟਰ ਲਈ 26,  ਰੈਡੀਆਾਂਟ ਟੈਕਸਾਈਲ, ਪਟਿਆਲਾ ਕੰਪਨੀ ਵਲੋਂ ਟਰੇਨਿੰਗ ਮਸ਼ੀਨ ਆਪਰੇਟਰ 101,  ਚੈੱਕਮੈਟ ਸਰਵਿਸਿਜ਼ ਲਿਮਟਿਡ ਕੰਪਨੀ ਲੁਧਿਆਣਾ ਵਲੋਂ ਸਕਿਊਰਿਟੀ ਗਾਰਡ 20, ਐਲ.ਆਈ.ਸੀ ਬਟਾਲਾ –1 ਵਲੋਂ ਬੀਮਾ ਏਜੰਟ 87, ਐਲ.ਆਈ.ਸੀ ਬਟਾਲਾ–2 ਵਲੋਂ ਬੀਮਾ ਏਜੰਟ 286,   ਵੋਡਾਫੋਨ ਕੰਪਨੀ ਸ੍ਰੀ ਅੰਮ੍ਰਿਤਸਰ ਵਲੋਂ ਸੈਲਜਮੈਨ 74  , ਕੋਨੈਕਟ ਇੰਡੀਆ ਵਲੋਂ ਡਿਲਵਰੀ ਬੁਆਏ 32, ਹਾਂਡਾ ਗਰੁਪ ਵਲੋਂ ਸੇਲਜ਼ਮੈਨ 100 ਤੇ  ਬੀ.ਐਸ.ਆਈ.ਸੀ.ਐਸ ਕੰਪਨੀ ਵਲੋਂ ਸੈਲਜਮੈਨ 45 ਤੇ ਬਟਾਲਾ ਦੇ ਉਦਯੋਗਿਕ ਇਕਾਈਆਂ ਵਲੋਂ 13 ਲੜਕਿਆਂ ਦੀ ਪਲੇਸਮੈਂਟ ਕੀਤੀ ਗਈ ਹੈ। ਕੁਲ 838 ਪਲੇਸਮੈਂਟ ਵਿਚੋਂ 181 ਲੜਕੀਆਂ ਤੇ 657 ਲੜਕਿਆਂ ਦੀ ਪਲੇਸਮੈਂਟ ਹੋਈ ਹੈ। ਇਸ ਤੋਂ ਇਲਾਵਾ ਵਰਧਮਾਨ ਕੰਪਨੀ ਵਲੋਂ 113 ਲੜਕੀਆਂ ਦੀ ਉਪਰੋਕਤ ਪਲੇਸਮੈਂਟ ਤੋਂ ਇਲਾਵਾ ਰਜਿਸ਼ਟਰੇਸ਼ਨ ਵੀ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ 500 ਹੋਰ ਲੜਕੀਆਂ ਦੀ ਪਲੇਸਮੈਂਟ ਕਰਨਗੇ।