ਚੰਡੀਗੜ੍ਹ, 25 ਦਸੰਬਰ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਰਾਤ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਦੇ ਅਪਣੇ ਬੈਚ ਸਾਥੀਆਂ ਦੀ ਮੇਜ਼ਬਾਨੀ ਕਰਕੇ ਉਨ੍ਹਾਂ ਨੂੰ ਰਾਤ ਦਾ ਖਾਣਾ ਦਿਤਾ ਅਤੇ ਇਸ ਮਿਲਨੀ ਦੌਰਾਨ ਤਕਰੀਬਨ 58 ਸਾਲ ਪੁਰਾਣੇ ਸਬੰਧਾਂ ਨੂੰ ਮੁੜ ਸੁਰਜੀਤ ਕੀਤਾ।ਮੁੱਖ ਮੰਤਰੀ ਨੇ ਐਨ.ਡੀ.ਏ. ਖੜਕਵਸਲਾ ਦੇ ਅਪਣੇ ਸਾਥੀਆਂ ਨਾਲ ਅਪਣੀਆਂ ਪੁਰਾਣੀਆਂ ਯਾਦਾਂ ਅਤੇ ਤਜਰਬਿਆਂ ਨੂੰ ਯਾਦ ਕੀਤਾ ਅਤੇ ਅਨੇਕਾਂ ਸਾਲ ਪਹਿਲਾਂ ਰਖਿਆ ਸੇਵਾਵਾਂ ਦੀ ਸਿਖਲਾਈ ਦੌਰਾਨ ਦੇ ਦਿਨਾਂ ਦੀ ਯਾਦਾਂ ਸਾਂਝੀਆਂ ਕੀਤੀਆਂ। ਇਨ੍ਹਾਂ ਪੁਰਾਣੇ ਸਾਥੀਆਂ ਦੀ ਆਪਸੀ ਜ਼ਿੰਦਗੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇਸ ਮਿਲਣੀ ਨੇ ਇਕ ਵਿਸ਼ੇਸ਼ ਮੌਕਾ ਮੁਹੱਈਆ ਕਰਾਇਆ, ਕਿਉਂਕਿ ਇਹ ਫੌਜੀ ਇਸ ਲੰਮੇ ਸਮੇਂ ਦੌਰਾਨ ਵੱਖ-ਵੱਖ ਹਿੱਸਿਆਂ 'ਚ ਤਾਇਨਾਤ ਸਨ ਜੋ ਇਸ ਸਮੇਂ ਦੌਰਾਨ ਇਕ ਦੂਜੇ ਨੂੰ ਭਾਲਦੇ ਵੀ ਰਹੇ ਪਰ ਹੁਣ ਜਾ ਕੇ ਮਿਲੇ।ਅਪਣੇ ਬਚਪਨ ਤੋਂ ਹੀ ਹਥਿਆਰਾਂ ਵੱਲ ਆਕਰਸ਼ਿਤ ਅਤੇ ਅਪਣੇ ਆਪ ਨੂੰ ਫ਼ੌਜ ਦੀ ਵਰਦੀ 'ਚ ਵੇਖਣ ਦਾ ਸੁਪਨਾ ਲੈਣ ਵਾਲੇ ਮੁੱਖ ਮੰਤਰੀ ਨੇ ਕਿਹਾ ਕਿ ਫ਼ੌਜ ਵਿਚ ਭਰਤੀ ਹੋਣ ਅਤੇ ਦੇਸ਼ ਦੀ ਸੇਵਾ ਕਰਨ ਦਾ ਹੀ ਸਿਰਫ਼ ਉਨ੍ਹਾਂ ਨੇ ਸੁਪਨਾ ਲਿਆ ਸੀ ਅਤੇ ਇਸ ਦੇ ਬਾਰੇ ਹੀ ਅਪਣੇ ਜੀਵਨ ਦੀ ਤਸਵੀਰ ਸਿਰਜੀ ਸੀ। ਇਸ ਤਰ੍ਹਾਂ ਲਗਦਾ ਸੀ ਕਿ ਇਸ ਬੈਚ ਦਾ ਹਰ ਸਾਥੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨਾ ਚਾਹੁੰਦਾ ਸੀ ਅਤੇ ਇਹ ਭਾਵਨਾਵਾਂ ਉਨ੍ਹਾਂ ਦੇ ਫ਼ੌਜੀ ਜੀਵਨ ਦੀਆਂ ਯਾਦਾਂ 'ਤੇ ਉਕਰੀਆਂ ਹੋਈਆਂ ਸਨ। ਤਕਰੀਬਨ 6 ਦਹਾਕੇ ਇਕ ਦੂਜੇ ਤੋਂ ਵੱਧ ਰਹੇ ਇਨ੍ਹਾਂ 58 ਫ਼ੌਜੀਆਂ ਨੇ ਸਖ਼ਤ ਸਿਖਲਾਈ ਦੇ ਦਿਨਾਂ ਬਾਰੇ ਸਪਸ਼ਟ ਤੌਰ 'ਤੇ ਗੱਲਾਂ ਕੀਤੀਆਂ, ਜਿਸ ਤੋਂ ਬਾਅਦ ਹੀ ਫ਼ੌਜ ਦੀ ਇਹ ਵਰਦੀ ਪਹਿਣ ਸਕੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਬੈਚ ਦੇ ਸਾਥੀਆਂ