ਕਾਂਗਰਸ ਰਾਜ ਵਿਚ ਦਲਿਤਾਂ ਨੂੰ ਬਣਦੇ ਸਾਰੇ ਹੱਕ ਦਿਤੇ ਜਾਣਗੇ : ਡਾ. ਰਾਜ ਕੁਮਾਰ

ਖ਼ਬਰਾਂ, ਪੰਜਾਬ

ਚੰਡੀਗੜ੍ਹ, 3 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਹਲਕਾ ਭੁਲੱਥ ਵਿਖੇ ਐਸ.ਸੀ. ਡਿਪਾਰਟਮੈਂਟ ਪੰਜਾਬ ਵਲੋਂ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਭਾਰੀ ਗਿਣਤੀ ਵਿਚ ਕਾਂਗਰਸ ਵਰਕਰ ਤੇ ਲੀਡਰ ਸ਼ਾਮਲ ਹੋਏ। ਇਸ ਸਮਾਗਮ ਵਿਚ ਦੀਪਕ ਕੁਮਾਰ ਨੂੰ ਸੈਕਟਰੀ ਐਸ.ਸੀ. ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਨਿਯੁਕਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਪੰਜਾਬ ਐਸ.ਸੀ. ਡਿਪਾਰਟਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੋਂ ਇਲਾਵਾ ਸਰਦਾਰ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਰਾਣਾ ਰਣਜੀਤ ਜੀ, ਗੋਰਾ ਗਿੱਲ, ਰਛਪਾਲ ਸਿੰਘ, ਬਛਜੀਵੀ, ਜ਼ਿਲ੍ਹਾ ਚੇਅਰਮੈਨ ਹੁਸ਼ਿਆਰਪੁਰ ਮਹਿੰਦਰ ਸਿੰਘ ਮੱਲ, ਜ਼ਿਲ੍ਹਾ ਚੇਅਰਮੈਨ ਕਪੂਰਥਲਾ ਤੇਜਿੰਦਰ ਭੰਡਾਰੀ, ਬਾਬਾ ਵਿਜੇ ਕੁਮਾਰ ਬਲਾਕ ਚੇਅਰਮੈਨ, ਮਹਿੰਦਰ ਸਿੰਘ, ਪ੍ਰਗਟ ਕੁਮਾਰ, ਵਿਨੋਦ ਤੋਂ ਇਲਾਵਾ ਭਾਰੀ ਗਿਣਤੀ ਵਿਚ ਐਸ.ਸੀ. ਡਿਪਾਰਟਮੈਂਟ ਦੇ ਅਹੁਦੇਦਾਰ ਮੌਜੂਦ ਸਨ।
ਇਸ ਮੌਕੇ ਡਾ. ਰਾਜ ਕੁਮਾਰ ਨੇ ਦਸਿਆ ਕਿ ਹਮੇਸ਼ਾ ਦੀ ਤਰ੍ਹਾਂ ਕਾਂਗਰਸ ਵਲੋਂ ਚੋਣ ਮੈਨੀਫ਼ੈਸਟੋ ਵਿਚ ਲਿਖੇ ਵਾਅਦੇ ਪੂਰੇ ਕੀਤੇ ਜਾਣਗੇ।
ਇਸ ਤੋਂ ਇਲਾਵਾ ਕਾਰਪੋਰੇਟਿਵ ਸੋਸਾਇਟੀਆਂ ਦੇ ਕਰਜੇ ਮੁਆਫ਼ੀ, ਗ਼ਰੀਬ ਤੇ ਦਲਿਤਾਂ ਦੇ ਮਕਾਨਾਂ, ਦਲਿਤ ਭਲਾਈ ਸਕੀਮਾਂ ਰਾਹੀਂ ਜਿਵੇਂ ਮੁਫ਼ਤ ਆਟਾ-ਦਾਲ, ਚਾਹ-ਪੱਤੀ ਤੇ ਪੋਸਟ ਮੈਟ੍ਰਿਕ ਸਕੋਲਰਸ਼ਿਪ, ਜੋ-ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ। ਇਸ ਤੋਂ ਇਲਾਵਾ ਸਾਰੇ ਕੰਮ ਸਿਰੇ ਚੜ੍ਹਾਉਣ ਲਈ ਸਰਕਾਰ ਵਲੋਂ ਜੋ ਕਦਮ ਚੁੱਕੇ ਹਨ ਉਨ੍ਹਾਂ ਪ੍ਰਤੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਯੋਗ ਦੇਣਗੇ ਤੇ ਇਸ ਲਈ ਮੈਂ ਅਪਣੇ ਵਲੋਂ ਵੀ ਭਰਪੂਰ ਯਤਨ ਕਰਾਂਗਾ।