'ਕਰਜ਼ਾ ਮੁਆਫ਼ੀ ਸਮਾਗਮ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੇ ਤੁਲ'

ਖ਼ਬਰਾਂ, ਪੰਜਾਬ

ਕਪੂਰਥਲਾ (ਇੰਦਰਜੀਤ ਸਿੰਘ) : ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋ ਕਰਜ਼ਾ ਮੁਆਫ਼ੀ ਲਈ ਕੀਤੇ ਜਾ ਰਹੇ ਸਮਾਗਮ ਕਿਸਾਨਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਹਨ। ਅਸਲ ਵਿਚ ਕਿਸਾਨਾਂ ਦਾ ਲੱਖਾਂ ਦਾ ਨਹੀਂ ਸਗੋਂ ਕੁੱਝ ਕੁ ਸੌ ਦਾ ਕਰਜ਼ਾ ਮੁਆਫ਼ ਕਰ ਕੇ ਕਾਂਗਰਸ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਕਾਂਗਰਸ ਨੇ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਬੰਦ ਕਰ ਕੇ ਖਿਡਾਰੀ ਵਿਰੋਧੀ ਹੋਣ ਦਾ ਸਬੂਤ ਦਿਤਾ ਹੈ। 


ਯੁਵਰਾਜ ਭੁਪਿੰਦਰ ਸਿੰਘ ਦਸਮੇਸ਼ ਸਪੋਰਟਸ ਕਲੱਬ ਲੱਖਣ ਕੇ ਪੱਡਾ ਵਲੋਂ ਕਰਵਾਏ 63ਵੇਂ ਕਬੱਡੀ ਕੱਪ ਵਿਚ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਪੁੱਜੇ ਹੋਏ ਸਨ। ਉਥੇ ਕਬੱਡੀ ਕੱਪ ਦੌਰਾਨ ਅੰਤਰਾਸ਼ਟਰੀ ਖਿਡਾਰੀਆਂ ਵਿਚਕਾਰ ਕਬੱਡੀ ਦੇ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। ਰੱਸਾਕਸ਼ੀ ਦੇ ਮੁਕਾਬਲਿਆਂ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ।