ਬਠਿੰਡਾ,
17 ਸਤੰਬਰ (ਸੁਖਜਿੰਦਰ ਮਾਨ): ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ
ਦਾਅਵਾ ਕੀਤਾ ਹੈ ਕਿ ਦੇਸ 'ਚ ਕੇਂਦਰ ਤੇ ਰਾਜਾਂ ਦੇ ਸਬੰਧਾਂ ਦੇ ਮੁੜ ਪੁਨਰ-ਵਿਚਾਰ ਤਕ
ਸੂਬੇ ਤਰੱਕੀ ਵਲ ਨਹੀਂ ਵਧ ਸਕਣਗੇ ਅਤੇ ਨਾ ਹੀ ਲੋਕਾਂ ਦੇ ਮੁੱਦੇ ਹੱਲ ਹੋ ਸਕਣੇ ਹਨ।
ਅੱਜ
ਸਥਾਨਕ ਟੀਚਰਜ਼ ਹੋਮ 'ਚ ਇਕ ਸਮਾਗਮ ਦੌਰਾਨ ਪੁੱਜੇ ਡਾ ਗਾਂਧੀ ਨੇ ਪੱਤਰਕਾਰਾਂ ਨਾਲ
ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕੁੱਝ ਸਮਂੇ ਤੋਂ ਦੇਸ਼ ਦੇ ਸੰਘੀ ਢਾਂਚੇ ਨੂੰ ਖ਼ਤਮ ਕਰ
ਕੇ ਇਕਾਂਤਮਕ ਢਾਂਚੇ ਵਲ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਸੂਬਿਆਂ ਦੀਆਂ
ਵਿਤੀ ਤਾਕਤਾਂ ਖ਼ਤਮ ਹੋ ਰਹੀਆਂ ਹਨ ਤੇ ਲੋਕਾਂ ਵਿਚ ਅਸੰਤੋਸ਼ ਦੀ ਭਾਵਨਾ ਫ਼ੈਲ ਰਹੀ ਹੈ।
ਉਨ੍ਹਾਂ
ਕਿਹਾ ਕਿ ਅੱਜ ਪੰਜਾਬ ਵਿਚ ਕਾਂਗਰਸ ਦੀ ਥਾਂ ਭਾਵੇ ਆਪ ਦੀ ਸਰਕਾਰ ਬਣ ਜਾਂਦੀ ਤਾਂ ਵੀ
ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਹੋ ਸਕਦੇ ਸਨ ਤੇ ਨਾ ਹੀ ਪੰਜਾਬ ਦੀ ਮਾੜੀ ਵਿਤੀ ਹਾਲਾਤ
ਦੇ ਚੱਲਦੇ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾ ਸਕਦੀਆਂ ਸਨ। ਡਾ. ਗਾਂਧੀ ਨੇ ਕਿਹਾ ਕਿ
ਕਿੰਨੇ ਦੁੱਖ ਦੀ ਗੱਲ ਹੈ ਕਿ ਸੂਬਿਆਂ ਦੇ ਸਰਮਾਏ ਨੂੰ ਲੁੱਟ ਕੇ ਕੇਂਦਰ ਲਿਜਾ ਰਿਹਾ ਹੈ
ਤੇ ਮੁੱਖ ਮੰਤਰੀਆਂ ਨੂੰ ਸੂਬਾ ਚਲਾਉਣ ਲਈ ਪ੍ਰਧਾਨ ਮੰਤਰੀ ਤੋਂ ਭੀਖ ਮੰਗਣੀ ਪੈ ਰਹੀ ਹੈ।
ਭਾਜਪਾ ਵਲੋਂ ਲਾਗੂ ਕੀਤੇ ਜੀ.ਐਸ.ਟੀ. ਨੂੰ ਵੀ ਇਸੇ ਕੋਸ਼ਿਸਾਂ ਦਾ ਇਕ ਹਿੱਸਾ ਕਰਾਰ ਦਿੰਦੇ
ਹੋਏ ਡਾ ਗਾਂਧੀ ਨੇ ਪ੍ਰਗਟਾਵਾ ਕੀਤਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਦੇਸ਼ 'ਚ ਵੱਧ ਰਹੇ
ਰਾਸਟਰਵਾਦ ਤੇ ਹਿੰਦੂਵਾਦ ਦਾ ਪ੍ਰਚਾਰ-ਪ੍ਰਸਾਰ ਆਉਣ ਵਾਲੇ ਸਮੇਂ ਲਈ ਚੰਗੇ ਸੰਕੇਤ ਨਹੀਂ
ਹਨ।
ਉਨ੍ਹਾਂ ਕਿਹਾ ਕਿ ਭਾਰਤ ਵਿਨੰਭਤਾ ਵਿਚ ਏਕਤਾ ਵਾਲਾ ਦੇਸ਼ ਹੈ ਤੇ ਇਸ 'ਚ
ਅਲੱਗ-ਅਲੱਗ ਕੌਮੀਅਤ ਵਸਦੀਆਂ ਹਨ ਤੇ ਇਨ੍ਹਾਂ ਕੌਮਾਂ ਦੇ ਵਿਕਾਸ ਵਿਚ ਹੀ ਦੇਸ਼ ਦਾ ਵਿਕਾਸ
ਹੈ। ਦੇਸ਼ 'ਚ ਖੇਤਰੀ ਪਾਰਟੀਆਂ (ਬਾਕੀ ਸਫ਼ਾ 11 'ਤੇ)
ਦੀ ਭੂਮਿਕਾ 'ਤੇ ਚਿੰਤਾ
ਪ੍ਰਗਟ ਕਰਦੇ ਹੋਏ ਆਪ ਦੇ ਬਾਗ਼ੀ ਐਮ.ਪੀ. ਨੇ ਦਾਅਵਾ ਕੀਤਾ ਕਿ ਕਿਸੇ ਸਮੇਂ ਅਕਾਲੀ ਦਲ
ਖੇਤਰੀਵਾਦ ਦਾ ਮੁਦਈ ਸੀ ਪਰ ਦੂਜੇ ਖੇਤਰੀ ਦਲਾਂ ਦੀ ਤਰ੍ਹਾਂ ਇਸ ਨੂੰ ਵੀ ਕੇਂਦਰ ਨੇ
'ਕਰੁੱਪਟ ਤੇ ਕੋਆਪਟ' ਕਰ ਲਿਆ ਹੈ।
ਤਾਕਤਾਂ ਦੇ ਵਿਕੇਂਦਰੀਕਰਨ ਉਪਰ ਜ਼ੋਰ
ਦਿੰਦਿਆਂ ਡਾ. ਗਾਂਧੀ ਨੇ ਮੰਗ ਕੀਤੀ ਕਿ ਸੂਬਆਂ ਨੂੰ ਆਰਥਕ ਆਜ਼ਾਦੀ ਤੋਂ ਬਿਨਾਂ ਦੇਸ਼ ਵੀ
ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਸਮਾਜਕ ਕੰਮਾਂ ਦਾ ਜ਼ਿੰਮਾ ਸੂਬਿਆਂ
ਦੀ ਸਰਕਾਰਾਂ 'ਤੇ ਹੈ ਪਰ ਟੈਕਸਾਂ ਦੇ ਰਾਹੀਂ ਦਿਨ-ਬ-ਦਿਨ ਕੇਂਦਰ ਸਰਕਾਰ ਅਮੀਰ ਹੁੰਦੀ ਜਾ
ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ 'ਚ ਕਾਂਗਰਸ ਸਰਕਾਰ ਦੌਰਾਨ ਹੀ ਪੰਜਾਬ ਦੇ
ਸਰਮਾਏ ਨੂੰ ਲੁੱਟਿਆ ਗਿਆ, ਇੱਥੋਂ ਦੀ ਬਿਜਲੀ ਤੇ ਪਾਣੀ ਧੱਕੇ ਨਾਲ ਖ਼ੋਹੇ ਗਏ।
ਡਾ.
ਗਾਂਧੀ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਨੂੰ ਇਸ ਦੇ ਹਿੱਸੇ ਆਏ ਪਾਣੀ ਦਾ ਮੁਆਵਜ਼ਾ ਹੀ
ਦੂਜੇ ਸੂਬਿਆਂ ਤੋਂ ਮਿਲਣਾ ਸ਼ੁਰੂ ਹੋ ਜਾਵੇ ਤਾਂ ਇਸ ਦੀ ਆਰਥਕ ਉਨਤੀ ਨੂੰ ਕੋਈ ਤਾਕਤ ਨਹੀਂ
ਰੋਕ ਸਕਦੀ। ਪਾਕਿਸਤਾਨ ਨਾਲ ਚੰਗੇ ਸਬੰਧਾਂ ਨੂੰ ਵੀ ਪੰਜਾਬ ਦੀ ਖ਼ੁਸ਼ਹਾਲੀ ਦਾ ਰਸਤਾ
ਮੰਨਦਿਆਂ ਐਮ.ਪੀ ਗਾਂਧੀ ਹੋਰਾਂ ਨੇ ਕਿਹਾ ਕਿ ਅੱਜ ਦੇਸ਼ਵਾਦ ਦੇ ਨਾਂ 'ਤੇ ਕੌਮਾਂ ਨੂੰ
ਲੜਾਇਆ ਜਾ ਰਿਹਾ ਹੈ। ਡਾ ਗਾਂਧੀ ਨੇ ਆਉਣ ਵਾਲੇ ਸਮੇਂ 'ਚ ਮਜ਼ਬੂਤ ਖੇਤਰੀਵਾਦ ਨੂੰ ਵਧਾਉਣ
ਵਾਲੇ ਬਦਲ ਦੇਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਸਬੰਧ ਵਿਚ ਪ੍ਰਕ੍ਰਿਆ ਚੱਲ ਰਹੀ ਹੈ
ਤੇ ਦੇਸ਼ ਵਿਚ ਕਈ ਅਜਿਹੇ ਚਿਹਰੇ ਹਨ, ਜਿਹੜੇ ਤਾਕਤਵਰ ਕੇਂਦਰ ਨੂੰ ਚੁਨੌਤੀ ਦੇ ਸਕਦੇ ਹਨ।
ਇਸ
ਮੌਕੇ ਉਨ੍ਹਾਂ ਆਪ ਵਲੋਂ ਗੁਰਦਾਸਪੁਰ ਜ਼ਿਮਨੀ ਚੋਣ ਲਈ ਐਲਾਨੇ ਸਾਬਕਾ ਜਨਰਲ ਸੁਰੇਸ਼
ਖਜੂਰੀਆ ਨੂੰ ਸਾਫ਼-ਸੁਥਰੇ ਅਕਸ ਵਾਲਾ ਉਮੀਦਵਾਰ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਮਦਦ ਕਰਨ
ਲਈ ਉਥੇ ਜਾਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਅਲੱਗ ਵਿਚਾਰਧਾਰਾ ਲੈ ਕੇ ਚੱਲ ਰਹੇ
ਹਨ।