ਮੋਦੀ ਸਰਕਾਰ ਬਜਟ ਨੂੰ ਪੇਸ਼ ਕਰਨ ਦੀਆਂ ਤਿਆਰੀਆਂ ਵਿਚ ਜੁੱਟ ਗਈ ਹੈ। ਬਜਟ ਵਿਚ ਆਮ ਆਦਮੀ ਨੂੰ ਕੀ ਤੋਹਫੇ ਮਿਲ ਸਕਦੇ ਹਨ, ਇਸਨੂੰ ਲੈ ਕੇ ਵਿਚਾਰ ਲਗਾਏ ਜਾਣੇ ਸ਼ੁਰੂ ਹੋ ਗਏ ਹਨ। ਇਸ ਵਿਚ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਬਜਟ ਖੇਤੀਬਾੜੀ 'ਤੇ ਫੋਕਸ ਹੋਵੇਗਾ। ਪਿਛਲੇ ਕੁਝ ਸਮੇਂ ਤੋਂ ਕਿਸਾਨ ਕਾਫ਼ੀ ਬੁਰੇ ਦੌਰ ਤੋਂ ਗੁਜਰ ਰਹੇ ਹਨ। ਅਜਿਹੇ ਵਿਚ ਮੋਦੀ ਸਰਕਾਰ ਦਾ ਫੋਕਸ ਕਿਸਾਨ ਦੀ ਹਾਲਤ ਸੁਧਾਰਣ ਦੇ ਨਾਲ ਹੀ 2022 ਤੱਕ ਕਿਸਾਨਾਂ ਦੀ ਕਮਾਈ ਦੁਗਣੀ ਕਰਨ ਦੇ ਆਪਣੇ ਵਾਅਦੇ ਦੀ ਤਰਫ ਵਧਣ 'ਤੇ ਹੋ ਸਕਦਾ ਹੈ।
ਮਨਰੇਗਾ ਦਾ ਵੱਧ ਸਕਦੈ ਫੰਡ