ਗੁਰਦਾਸਪੁਰ, 1 ਅਕਤੂਬਰ
(ਹੇਮੰਤ ਨੰਦਾ) : ਗੁਰਦਾਸਪੁਰ ਵਿਚ ਲੋਕ ਸਭਾ ਉਪ ਚੋਣ ਦੇ ਚਲਦੇ ਕਾਂਗਰਸ, ਅਕਾਲੀ-ਭਾਜਪਾ
ਅਤੇ ਆਮ ਆਦਮੀ ਪਾਰਟੀ ਅਪਣਾ ਪੂਰਾ ਜ਼ੋਰ ਲਗਾ ਰਹੀ ਹੈ ਜਿਸ ਦੇ ਚਲਦੇ ਅੱਜ ਲੋਕ ਸਭਾ ਵਿਚ
ਬਿਹਾਰ ਦੇ ਸਾਂਸਦ ਅਤੇ ਪੰਜਾਬ ਪ੍ਰਦੇਸ਼ ਇੰਚਾਰਜ ਅਤੇ ਰਾਸ਼ਟਰੀ ਉਪ ਪ੍ਰਧਾਨ ਇੰਚਾਰਜ
ਪ੍ਰਭਾਤ ਝਾਅ ਨੇ ਸਥਾਨਕ ਹੋਟਲ ਵਿਚ ਪ੍ਰੈਸ ਨਾਲ ਗੱਲਬਾਤ ਦੌਰਾਨ ਪਹਿਲਾਂ ਤਾਂ ਮਰਹੂਮ
ਨੇਤਾ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਅਸੀ ਜਿਥੇ ਵੀ ਗਏ ਸਾਰਿਆਂ ਨੇ
ਵਿਨੋਦ ਖੰਨਾ ਦੁਆਰਾ ਕਰਵਾਏ ਗਏ ਕਾਰਜਾਂ ਦੀ ਪ੍ਰਸ਼ੰਸਾ ਹੀ ਕੀਤੀ ।
ਉਨ੍ਹਾਂ ਕਿਹਾ ਕਿ
ਸਲਾਰੀਆ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਉਹ ਲੋਕਲ ਉਮੀਦਵਾਰ ਹੈ । ਲੋਕਾਂ ਦਾ ਕਹਿਣਾ
ਹੈ ਕਿ ਸਾਨੂੰ ਤਾਂ ਇੰਨਾ ਤਕ ਨਹੀਂ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਲੜਵਾਉਣ ਲਈ
ਕਿਥੋਂ ਉਮੀਦਵਾਰ ਲੈ ਕੇ ਆਏ ਹਨ । ਪ੍ਰਭਾਤ ਝਾਅ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ
ਤੀਰ ਨਾਲ ਦੋ ਨਿਸ਼ਾਨੇ (ਬਾਕੀ ਸਫ਼ਾ 11 'ਤੇ)
ਲਗਾ ਰਹੇ ਹਨ । ਪ੍ਰਤਾਪ ਬਾਜਵਾ ਦਾ
ਉਨ੍ਹਾਂ ਦੇ ਹਲਕੇ ਵਿਚ ਆਉਣਾ ਬੰਦ ਕਰਵਾ ਦਿਤਾ ਗਿਆ ਜਦੋਂ ਕਿ ਪ੍ਰਦੇਸ਼ ਪ੍ਰਧਾਨ ਸੁਨੀਲ
ਜਾਖੜ ਨੂੰ 450 ਮੀਲ ਦੂਰ ਚੋਣ ਲੜਵਾ ਰਹੇ ਹਨ ਅਤੇ ਉਸ ਨੂੰ ਹਰਵਾ ਕੇ ਇਹ ਆਪ ਪ੍ਰਦੇਸ਼
ਪ੍ਰਧਾਨ ਦਾ ਅਹੁਦਾ ਅਤੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ ।
ਬਲਾਤਕਾਰ ਦੇ ਦੋਸ਼ੀ ਸੁੱਚਾ ਸਿੰਘ ਲੰਗਾਹ ਸਬੰਧੀ ਪ੍ਰਭਾਤ ਝਾਅ ਨੇ ਕਿਹਾ ਕਿ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੂੰ ਕੈਪਟਨ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਨੀਤਕ ਤੌਰ 'ਤੇ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਇਸ ਕਦਰ ਹੇਠਾਂ ਡਿੱਗ ਜਾਣਗੇ ਇਹ ਪਤਾ ਨਹੀਂ ਸੀ। ਰੀਕਾਰਡ ਹੋਈ ਵੀਡੀਉ ਦੀ ਘਟਨਾ ਨੂੰ ਇਸ ਸਮੇਂ ਰਾਜਨੀਤਕ ਗਲਿਆਰ ਵਿਚ ਜਦੋਂ ਸੱਭ ਤੋਂ ਜ਼ਿਆਦਾ ਗਰਮਾਹਟ ਹੈ ਤਦ ਚੁਨਾਵੀ ਫ਼ਾਇਦਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਾ ਕੰਮ ਚੋਣਾਂ ਵਿਚ ਭਾਜਪਾ ਅਕਾਲੀ ਦਲ ਨੂੰ ਬਦਨਾਮ ਕਰਨਾ ਸੀ ਜਿਸ ਵਿਚ ਉਹ ਬਿਲਕੁਲ ਵੀ ਕਾਮਯਾਬ ਨਹੀਂ ਹੋਣਗੇ । ਲੰਗਾਹ 'ਤੇ ਾਪਣੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਵੀਡੀਉ ਜਾਅਲੀ ਵੀ ਬਣਾਈ ਸਕਦੀ ਹੈ । ਪਰ ਕਾਨੂੰਨ ਆਪਣਾ ਕੰਮ ਕਰੇਗਾ । ਪ੍ਰਤਾਪ ਸਿੰਘ ਬਾਜਵਾ ਸਬੰਧੀ ਪੁਛੇ ਗਏ ਸਵਾਲ 'ਤੇ ਕਿ ਕੀ ਪ੍ਰਤਾਪ ਬਾਜਵਾ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਭਾਜਪਾ ਵਿਚ ਸ਼ਾਮਲ ਹੋਣ ਜਾਂਂ ਨਹੀਂ ਉਹ ਉਹੀ ਕੰਮ ਕਰ ਰਹੇ ਹਨ ਜੋ ਅਸੀ ਲੋਕ ਭਾਜਪਾ ਲਈ ਕਰ ਰਹੇ ਹਾਂ ।
ਇਸ ਮੌਕੇ ਸੰਗਠਨ ਮੰਤਰੀ ਦਿਨੇਸ਼ ਕੁਮਾਰ , ਸਾਬਕਾ ਭਾਜਪਾ ਪੰਜਾਬ ਇੰਚਾਰਜ ਕਮਲ ਸ਼ਰਮਾ, ਉਪ ਪ੍ਰਧਾਨ ਪੰਜਾਬ ਰਾਕੇਸ਼ ਰਾਠੌਰ,
ਜ਼ਿਲ੍ਹਾ ਇੰਚਾਰਜ ਨਰੇਸ਼ ਸ਼ਰਮਾ, ਪ੍ਰਦੇਸ਼ ਸਕੱਤਰ ਰੇਣੂ ਥਾਪੜ ਆਦਿ ਸ਼ਾਮਲ ਸਨ । ਇਸ ਤੋਂ
ਪਹਿਲਾਂਂ ਗੁਰਦਾਸਪੁਰ ਦੀ ਲੋਕ ਸਭਾ ਸੀਟ 'ਤੇ 11 ਅਕਤੂਬਰ ਹੋਣ ਵਾਲੀ ਜ਼ਿਮਨੀ ਚੋਣ ਤੋਂ
ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਦੂਜਾ ਵੱਡਾ ਝਟਕਾ ਲੱਗਾ ਹੈ। ਦੀਨਾਨਗਰ ਵਿਧਾਨ ਸਭਾ
ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਵਾਲੇ 'ਆਪ' ਆਗੂ ਜੋਗਿੰਦਰ ਸਿੰਘ
ਛੀਨਾ ਨੇ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਕਮਲ ਫੜ ਲਿਆ ਹੈ। ਭਾਜਪਾ ਵਿਚ ਸ਼ਾਮਲ
ਹੋਣ 'ਤੇ ਪਾਰਟੀ ਦੇ ਪੰਜਾਬ ਇੰਚਾਰਜ ਪ੍ਰਭਾਤ ਝਾਅ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ
ਛੀਨਾ ਦਾ ਸਵਾਗਤ ਕੀਤਾ ਅਤੇ ਪਾਰਟੀ ਵਿਚ ਬਣਦਾ ਮਾਣ-ਸਨਮਾਨ ਦੇਣ ਦੀ ਗੱਲ ਆਖੀ ।