ਲੁਧਿਆਣਾ 'ਚ ਇਕੱਠਿਆਂ ਹੀ ਸੀ. ਏ. ਬਣੀਆਂ ਜੁੜਵਾਂ ਭੈਣਾਂ, ਮਾਪਿਆਂ ਨੂੰ ਦਿੱਤੀ ਦੋਹਰੀ ਖੁਸ਼ੀ

ਖ਼ਬਰਾਂ, ਪੰਜਾਬ

ਇਕੱਠਿਆਂ ਜਨਮ ਲਿਆ, ਇਕੱਠਿਆਂ ਹੀ ਸੀ. ਏ. ਬਣੀਆਂ ਜੁੜਵਾਂ ਭੈਣਾਂ

ਲੁਧਿਆਣਾ: ਭੀੜ ਪਿੱਛੇ ਚੱਲਣ ਦੀ ਬਜਾਏ ਖੁਦ ਦੇ ਚੁਣੇ ਰਸਤੇ 'ਤੇ ਚੱਲਕੇ ਵੀ ਸਫਲਤਾ ਦੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਇਸ ਗੱਲ ਨੂੰ ਸਹੀ ਸਾਬਤ ਕਰ ਦਿਖਾਇਆ ਹੈ, ਲੁਧਿਆਣਾ ਦੇ ਉਨ੍ਹਾਂ ਲੜਕੇ-ਲੜਕੀਆਂ ਨੇ ਜਿਨ੍ਹਾਂ ਨੇ ਖੁਦ ਚਾਰਟਿਡ ਅਕਾਊਂਟੈਂਟ ਬਣਨ ਦਾ ਸੁਪਨਾ ਦੇਖਿਆ ਅਤੇ ਉਸ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਲਗਨ ਨਾਲ ਅੱਗੇ ਵਧੇ। ਇੰਸਟੀਚਿਊਟ ਆਫ ਚਾਰਟਿਡ ਅਕਾਉੂਂਟੈਂਟ ਆਫ ਇੰਡੀਆ (ਆਈ. ਸੀ. ਏ. ਆਈ.) ਵਲੋਂ ਐਲਾਨੇ ਗਏ ਸੀ. ਏ. ਐਂਟਰੈਂਸ ਦੇ ਕਾਮਨ ਪ੍ਰੋਫੀਸ਼ੈਂਸ਼ੀ ਟੈਸਟ (ਸੀ. ਪੀ. ਟੀ.) ਵਿਚ ਸ਼ਹਿਰ ਦੇ ਅੰਸ਼ੁਮਨ ਚਾਨਾ ਨੇ 168, ਤੰਨਵੀ ਕਾਲੜਾ ਨੇ 167, ਮੁਸਕਾਨ ਜਸਵਾਲ ਨੇ 161 ਤੇ ਕਸ਼ਿਸ਼ ਵਾਸਨ ਨੇ 160 ਅੰਕ ਹਾਸਲ ਕਰ ਕੇ ਆਪਣੀ ਕਾਮਯਾਬੀ ਦਾ ਝੰਡਾ ਲਹਿਰਾਇਆ। 

ਸੀ. ਏ. ਕੋਚਿੰਗ ਦੇ ਪ੍ਰਮੁੱਖ ਇੰਸਟੀਚਿਊਟ ਏ. ਬੀ. ਸੀ. ਟਿਊਟੋਰੀਅਲਜ਼ ਦੇ 16 ਵਿਦਿਆਰਥੀਆਂ ਨੇ ਇਸ ਮੁਸ਼ਕਿਲ ਪ੍ਰੀਖਿਆ 'ਚ 70 ਫੀਸਦੀ ਅੰਕ ਹਾਸਲ ਕਰਕੇ ਡਿਸਟੰਕਸ਼ਨ (ਮੈਰਿਟ) ਨਾਲ ਸੀ. ਪੀ. ਟੀ. ਕਲੀਅਰ ਕੀਤੀ ਹੈ। ਟਿਊਟੋਰੀਅਲਜ਼ ਦੇ ਸੀ. ਈ. ਓ. ਫਾਊਂਡਰ ਡਾਇਰੈਕਟਰ ਅਮ੍ਰਿਤ ਮੋਹਨ ਸਿੰਘ ਮੱਕੜ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਚਿੰਗ ਲੈਣ ਵਾਲੇ 85 ਫੀਸਦੀ ਵਿਦਿਆਰਥੀਆਂ ਨੇ ਸੀ. ਪੀ. ਟੀ. ਕਲੀਅਰ ਕਰਦੇ ਹੋਏ ਸੀ. ਏ. ਬਣਨ ਵੱਲ ਕਦਮ ਵਧਾਏ ਹਨ।

ਇਕੱਠਿਆਂ ਜਨਮ ਲਿਆ, ਇਕੱਠਿਆਂ ਹੀ ਸੀ. ਏ. ਬਣੀਆਂ ਜੁੜਵਾਂ ਭੈਣਾਂ