ਮਾਈਨਿੰਗ ਤੇ ਆਬਕਾਰੀ ਤੋਂ ਮਾਲੀ ਸੰਕਟ 'ਚੋਂ ਉਭਾਰ ਦੀ ਉਮੀਦ: ਮਨਪ੍ਰੀਤ

ਖ਼ਬਰਾਂ, ਪੰਜਾਬ

ਨਵੇਂ ਮਹਿਕਮੇ ਤੇ ਨੀਤੀ ਸੋਧ ਸਦਕਾ ਰੇਤ-ਬਜਰੀ ਤੇ ਸ਼ਰਾਬ ਤੋਂ ਦੋ-ਦੋ ਹਜ਼ਾਰ ਕਰੋੜ ਦੇ ਮਾਲੀਆ ਇਜਾਫ਼ੇ ਦੀ ਉਮੀਦ

ਚੰਡੀਗੜ੍ਹ, 17 ਫ਼ਰਵਰੀ (ਨੀਲ ਭਲਿੰਦਰ ਸਿੰਘ) : ਲਗਾਤਾਰ ਵਿਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੂੰ ਮਾਈਨਿੰਗ (ਖਣਨ) ਅਤੇ ਆਬਕਾਰੀ ਸੈਕਟਰ ਤੋਂ ਰਾਜਸੀ ਮਾਲੀਏ 'ਚ ਕਈ ਹਜ਼ਾਰ ਕਰੋੜ ਦੇ ਵਾਧੇ ਦੀ ਆਸ ਜਾਗੀ ਹੈ। ਬਕੌਲ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਰਾਜ ਸਰਕਾਰ ਮਾਈਨਿੰਗ ਨੀਤੀ ਨੂੰ ਜਲਦ ਹੀ ਹੋਰ ਤਰਕਸੰਗਤ ਕਰਨ ਦੇ ਨਾਲ ਨਾਲ ਵੱਡੀ ਗਿਣਤੀ ਚ ਨਵੀਆਂ ਯੋਗ ਖਾਣਾਂ ਦੀ ਨਿਸ਼ਾਨਦੇਹੀ ਕਰ ਨਿਲਾਮੀ ਕਰਨ ਦੀ ਤਿਆਰੀ ਕਰ ਚੁਕੀ ਹੈ।
ਮਾਈਨਿੰਗ ਸੈਕਟਰ ਦੇ ਇਕ ਵੱਡਾ 'ਕਮਾਊ ਪੁੱਤ' ਸਾਬਤ ਹੋਣ ਜਾ ਰਿਹਾ ਹੋਣ ਸਦਕਾ ਹੀ ਪੰਜਾਬ ਸਰਕਾਰ ਨੇ ਹਾਲੀਆ ਵਜ਼ਾਰਤੀ ਬੈਠਕ ਦੌਰਾਨ ਸਨਅਤਾਂ ਤੇ ਵਣਜ ਵਿਭਾਗ ਤੋਂ ਵੱਖ ਕਰ ਕੇ ਖਣਨ (ਮਾਇਨਿੰਗ) ਤੇ ਭੂ-ਵਿਗਿਆਨ (ਜੀਓਲੌਜੀ) ਵਿਭਾਗ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਬਾਬਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 'ਸਪੋਕਸਮੈਨ ਟੀਵੀ' ਨਾਲ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਪਹਿਲਾਂ ਹੀ ਇਸ਼ਾਰਾ ਕਰ ਦਿਤਾ ਗਿਆ ਸੀ। ਵਿੱਤ ਮੰਤਰੀ ਮੁਤਾਬਕ ਸਰਕਾਰ ਨੂੰ ਇਕੱਲੇ ਮਾਈਨਿੰਗ ਸੈਕਟਰ ਤੋਂ 1500 ਤੋਂ 2000 ਕਰੋੜ ਰੁਪਏ ਦੇ ਮਾਲੀਆ ਇਜਾਫ਼ੇ ਦੀ ਉਮੀਦ ਹੈ ਜਿਸ ਵਾਸਤੇ ਇਕ ਤਾਂ ਕਾਂਗਰਸ ਨੇ ਸਰਕਾਰ ਗਠਿਤ ਕਰਦਿਆਂ ਹੀ ਮਾਈਨਿੰਗ ਤੋਂ ਮਾਲੀਆ ਇਜਾਫ਼ਾ ਡੇਢ-ਦੋ ਸੌ ਕਰੋੜ 'ਤੇ ਲੈ ਆਂਦਾ ਜੋ ਕਿ ਪਿਛਲੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੇ ਕਿਸੇ ਵੀ ਵਿਤੀ ਵਰ੍ਹੇ ਦੀ ਮਾਈਨਿੰਗ ਮਾਲੀਆ ਦਰ ਮਹਿਜ਼ 50-60 ਲੱਖ ਰੁਪਏ ਤੋਂ 45-46 ਫ਼ੀ ਸਦੀ ਦੇ  ਕਰੀਬ ਵੱਧ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸੇ ਨੀਤੀ ਸਦਕਾ ਸਰਕਾਰ ਨੇ ਆਉਂਦੇ ਕਰੀਬ ਇਕ ਮਹੀਨੇ ਅੰਦਰ ਹੀ ਢਾਈ-ਤਿੰਨ ਸੌ ਹੋਰ ਨਵੀਆਂ ਖਤਾਨਾਂ ਦੀ ਨਿਸ਼ਾਨਦੇਹੀ ਕਰ ਨਿਲਾਮੀ ਦਾ ਫ਼ੈਸਲਾ ਕੀਤਾ ਹੈ ਅਤੇ ਇਸੇ ਤਰਜ਼ ਉਤੇ ਅਗਲੇ ਇਕ ਤੋਂ ਦੋ ਸਾਲਾਂ 'ਚ ਇਸ ਮਾਲੀਏ ਨੂੰ ਦੋ ਹਜ਼ਾਰ ਕਰੋੜ ਤਕ ਲਿਜਾਣ ਦੀ ਯੋਜਨਾ ਉਲੀਕੀ ਗਈ।