ਮਾਡਲਿੰਗ ਅਤੇ ਅਦਾਕਾਰੀ ਚ ਕੈਰੀਅਰ ਦੀ ਬੁਲੰਦੀ ਤੋਂ ਬਾਅਦ ਹੁਣ ਆਵਾਜ਼ ਦਾ ਜਾਦੂ ਬਿਖੇਰਨ ਆ ਰਹੀ ਸਾਰਾ ਗੁਰਪਾਲ

ਖ਼ਬਰਾਂ, ਪੰਜਾਬ

ਪੰਜਾਬੀ ਮਿਊਜ਼ਿਕ ਵੀਡੀਓਜ਼  ਦਾ ਮਸ਼ਹੂਰ ਚਿਹਰਾ ਬਣ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਸਾਰਾ ਗੁਰਪਾਲ ਹੁਣ ਮਹਿਜ਼ ਇੱਕ ਮਾਡਲ ਅਤੇ ਅਦਾਕਾਰਾ ਹੀ ਨਹੀਂ ਰਹੀ , ਬਲਿਕ ਇੱਕ  ਪੰਜਾਬੀ   ਗਾਇਕਾ ਦੇ ਰੂਪ ਵਿਚ ਵੀ ਉੱਭਰ  ਕੇ ਸਾਹਮਣੇ ਆਈ ਹੈ। ਜਿਸਦਾ ਪਹਿਲਾ ਗੀਤ "ਸਲੋਅ ਮੋਸ਼ਨ" 7 ਦਸੰਬਰ ਨੂੰ ਰਿਲੀਜ਼ ਹੋਇਆ ਹੈ । 

ਜਿਸਨੂੰ  ਦਰਸ਼ਕਾਂ ਦਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ । ਇਸ ਗੀਤ ਦਾ ਖੂਬਸੂਰਤ ਸੰਗੀਤ ਦਿੱਤਾ ਹੈ ‘ਰੋਕਸ ਏ’ ਨੇ ਅਤੇ ਬੋਲ ਲਿਖੇ ਹਨ ‘ਜਿੰਮੀ ਕਲੇਰ’ ਨੇ, ਜਿਨ੍ਹਾਂ ਨੇ ਇਸ ਗੀਤ ਨੂੰ ਸੰਗੀਤ ਵੀ ਦਿੱਤਾ ਹੈ । ‘ਲੇਮੋਨ ਸਕੁਅਸ਼ ਦੇ ਟੇਗੀ’ ਨੇ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਹੈ । ਸਾਰੀ ਵੀਡੀਓ ਨੂੰ ਬਹੁਤ ਹੀ ਖੂਬਸੂਰਤ ਵਿਦੇਸ਼ੀ  ਲੋਕੇਸ਼ਨਜ਼  'ਤੇ ਫਿਲਮਾਇਆ ਗਿਆ ਹੈ। ਇਸ ਅਨੋਖੇ ਅਤੇ ਨਵੀਂ ਵੀਡੀਓ ਦਾ ਕੌਨਸੇਪਟ ਹੈ ‘ਪੰਡਿਤ ਜੀ’ ਦਾ। ‘ਧੀਮਾਨ ਪ੍ਰੋਡਕਸ਼ਨਸ’ ਵਲੋਂ ਪੋਸਟਰ ਨੂੰ ਡੀਜਾਇਨ ਕੀਤਾ ਗਿਆ ਹੈ। ਇਸ ਗੀਤ ਨੂੰ ‘ਯੈਲੋ ਮਿਊਜ਼ਿਕ’ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਸਾਰਾ ਦਾ "ਸਲੋਅ ਮੋਸ਼ਨ"  ਗੀਤ ਰਿਲੀਜ਼ ਹੋਣ ਤੋਂ ਬਾਅਦ ਇੱਕ ਗੱਲ ਤਾਂ ਸਾਬਿਤ ਹੁੰਦੀ ਹੈ ਕਿ ਸਾਰਾ ਗੁਰਪਾਲ ਜਿੰਨੀ  ਹੀ ਖੂਬਸੂਰਤ ਅਤੇ ਸੁਰੀਲੀ  ਉਸਦੀ ਆਵਾਜ਼ ਵੀ ਹੈ। 

ਪਰ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣਾ ਇੱਕ ਮੁਕਾਮ ਬਣਾਉਣਾ ਚਾਹੁੰਦੀ ਸੀ ਜਿਸਦੇ ਲਈ ਮੇਰਾ ਪਹਿਲਾ ਪਡ਼ਾਅ ਮਾਡਲਿੰਗ ਸੀ । ਸਾਰਾ ਮੁਤਾਬਿਕ ਇੰਨੇ ਸਾਲ ਦੀ ਮਿਹਨਤ ਤੋਂ ਬਾਅਦ  ਹੁਣ ਉਹ ਸਮਾਂ ਆ ਗਿਆ ਸੀ ਕਿ ਉਹ ਆਪਣੀ ਖ਼ਹਿਸ਼  ਪੂਰੀ ਕਰ ਸਕੇ । ਸਾਰਾ ਗੁਰਪਾਲ ਨੇ ਅੱਗੇ ਕਿਹਾ “ਮੈਂ ਇਸ ਗਾਣੇ ਨਾਲ ਇੱਕ ਨਵੀਂ ਕੋਸ਼ਿਸ਼ ਕੀਤੀ ਹੈ ਕਿ ਮੈਂ ਕੋਈ ਫਿਲਟਰ ਜਾਂ ਸੌਫਟਵੇਅਰ ਨੂੰ ਨਹੀਂ ਵਰਤਿਆ ਇਹ ਮੇਰੀ ਆਪਣੀ ਆਵਾਜ਼ ਹੈ। ਮੈਨੂੰ ਉਮੀਦ ਹੈ ਕਿ ਲੋਕ ਮੇਰੀ ਇਸ ਕੋਸ਼ਿਸ਼ ਨੂੰ ਵੀ ਆਪਣਾ ਪਿਆਰ ਦੇਣਗੇ”। 

ਉਮੀਦ ਹੈ ਕਿ ਮਾਡਲ ਵਜੋਂ ਕਈ ਹਿੱਟ ਗੀਤ ਦੇਣ ਤੋਂ ਬਾਅਦ ਹੁਣ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਸਾਰਾ ਦਾ ਇਹ ਸਫਰ ਵੀ ਉਸ ਦੇ ਮਾਡਲਿੰਗ ਕਰੀਅਰ ਵਾਂਗ ਹਿੱਟ ਹੋਵੇਗਾ।   ਸਾਡੀਆਂ ਦੁਆਵਾਂ ਸਾਰਾ ਦੇ ਨਾਲ ਹਨ।