ਮਹਿਲਾ ਅਕਾਲੀ ਆਗੂ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਗੈਂਗਸਟਰਾਂ ਵੱਲੋਂ ਧਮਕੀ

ਖ਼ਬਰਾਂ, ਪੰਜਾਬ

ਸੰਗਰੂਰ: ਬੀਤੇ ਦਿਨੀਂ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਕੁੱਟਮਾਰ ਕਰਨ ਤੇ ਉਸ ਦੀ ਅਰਧ ਨਗਨ ਹਾਲਤ ਵਿੱਚ ਹੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਉਣ ਤੋਂ ਬਾਅਦ ਦੋਸ਼ੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਬਰਨਾਲਾ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਹੁਣ ਪੀਡ਼ਤ ਮਹਿਲਾ ਦੇ ਪੱਖ ਵਿੱਚ ਗੈਂਗਸਟਰ ਸ਼ੇਰਾ ਖੁੱਬਣ ਗਰੁੱਪ ਆ ਗਿਆ ਹੈ।

 ‘ਸ਼ੇਰਾ ਖੁੱਬਣ ਆਲੇ’ ਨਾਂ ‘ਤੇ ਬਣੀ ਫੇਸਬੁੱਕ ਆਈ.ਡੀ. ਤੋਂ ਉਕਤ ਮਹਿਲਾ ਆਗੂ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ ਸਿੱਧੇ ਤੌਰ ‘ਤੇ ਲਿਖਿਆ ਹੈ ਕਿ ਉਹ ਤਿਆਰ ਰਹਿਣ, ਉਨ੍ਹਾਂ ਨੂੰ ਛੇਤੀ ਹੀ ਪਿਸਤੌਲ ਦਿਖਾਵਾਂਗੇ। ਇਸ ਤੋਂ ਇਲਾਵਾ ਗੈਂਗਸਰਟਰ ਨੇ ਲੋਕਾਂ ਨੂੰ ਉਕਤ ਵੀਡੀਓ ਵਾਇਰਲ ਨਾ ਕਰਨ ਨੂੰ ਕਿਹਾ ਹੈ। ਫੇਸਬੁੱਕ ‘ਤੇ ਗੈਂਗਸਟਰ ਨੇ ਸਰਕਾਰ ਦੀ ਕਾਰਵਾਈ ‘ਤੇ ਬੇਵਿਸਾਹੀ ਪ੍ਰਗਟ ਕੀਤੀ ਹੈ।

ਇਸ ਸਬੰਧੀ ਬਰਨਾਲਾ ਦੇ ਪੁਲਿਸ ਕਪਤਾਨ ਹਰਜੀਤ ਸਿੰਘ ਨੇ ਕਿਹਾ ਹੈ ਕਿ ਇਸ ਫੇਸਬੁੱਕ ਆਈ.ਡੀ. ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਉੱਥੇ ਹੀ ਪੀਡ਼ਤ ਮਹਿਲਾ ਨੇ ਕਿਹਾ ਕਿ ਉਸ ਨੂੰ ਇਸ ਗਰੁੱਪ ਬਾਰੇ ਕੋਈ ਜਾਣਕਾਰੀ ਨਹੀਂ। ਉਸ ਨੇ ਕਿਹਾ ਕਿ ਉਹ ਕਾਨੂੰਨ ਵਿੱਚ ਭਰੋਸਾ ਰੱਖਦੀ ਹੈ।