'ਮਹਿਲਾ ਦਿਵਸ' ਮੌਕੇ ਸਿੱਧੂ ਨੇ ਸਰਹੱਦ 'ਤੇ ਮਹਿਲਾ ਸਿਪਾਹੀਆਂ ਨੂੰ ਕੀਤਾ ਸਲਾਮ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 8 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਰਹੱਦਾਂ ਦੀ ਸੁਰੱਖਿਆ ਕਰਦੀਆਂ ਬੀਐਸਐਫ਼ ਦੀਆਂ ਬਹਾਦਰ ਕਾਂਸਟੇਬਲਾ ਨੂੰ ਮਿਲਣ ਲਈ ਪੁਲ ਮੋਰਾਂ ਵਿਖੇ ਭਾਰਤ-ਪਾਕਿ ਸਰਹੱਦ 'ਤੇ ਪੁੱਜੇ ਅਤੇ ਉਨ੍ਹਾਂ ਨਾਲ ਮਹਿਲਾ ਦਿਵਸ ਨੂੰ ਮਨਾਇਆ।
ਇਸ ਮੌਕੇ ਸ. ਸਿੱਧੂ ਨੇ ਫਲਾਂ ਦਾ ਟੋਕਰਾ ਵੀ ਭੇਂਟ ਕੀਤਾ। ਉਨ੍ਹਾਂ ਨੇ ਮਹਿਲਾ ਕਾਂਸਟੇਬਲਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਸ. ਸਿੱਧੂ ਨੇ ਕਿਹਾ ਕਿ ਇਹ ਲੜਕੀਆਂ ਰਾਸ਼ਟਰ ਦਾ ਮਾਣ ਹਨ ਅਤੇ ਅੱਜ ਮਹਿਲਾ ਦਿਵਸ ਮੌਕੇ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ ਅਤੇ ਜਿਸ ਢੰਗ ਨਾਲ ਉਹ ਅਪਣੀ ਪ੍ਰਤੀਬੱਧਤਾ ਨਾਲ ਅਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ ਜਿਸ ਕਰ ਕੇ ਅਸੀਂ ਅਪਣੇ ਘਰਾਂ ਵਿਚ ਸੁਰੱਖਿਅਤ ਰਹਿੰਦੇ ਹਾਂ। ਬੀ ਐਸ ਐਫ਼ ਦੀਆਂ ਮਹਿਲਾ ਸੈਨਿਕਾਂ ਨਾਲ ਗੱਲਬਾਤ ਕਰਦਿਆਂ ਸ. ਸੱਧੂ ਨੇ ਉਨ੍ਹਾਂ ਦੇ ਪ੍ਰੇਰਨਾ ਬਾਰੇ ਪੁੱਛੇ ਜਾਣ 'ਤੇ ਮਹਿਲਾ ਸੈਨਿਕਾਂ ਨੇ ਕਿਹਾ ਕਿ ਉਹ ਸਮੂਹ ਚੁਨੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਬੈਰਲ ਦਾ ਸਾਹਮਣਾ ਵੀ ਕਰਦੀਆਂ ਜੋ ਕਿ ਮਹਿਲਾ ਸ਼ਕਤੀਕਰਨ ਦੀ ਸੱਭ ਤੋਂ ਵਧੀਆ ਮਿਸਾਲ ਹੈ ਅਤੇ ਸਰਹੱਦ 'ਤੇ ਦੁਸ਼ਮਣ ਵਲੋਂ ਕਿਸੇ ਵੀ ਤਰ੍ਹਾਂ ਹਰਕਤ ਦਾ ਜਵਾਬ ਦੇਣ ਲਈ ਅਸੀਂ ਸਮਰੱਥ ਹਾਂ।