ਜੋਗਾ, 16 ਸਤੰਬਰ (ਮੱਖਣ
ਸਿੰਘ) ਬੀਤੀ ਰਾਤ ਚਰਨ ਸਿੰਘ ਮੈਨੇਜਰ ਉੱਭਾ ਦੀ ਅਚਾਨਕ ਮੌਤ ਹੋ ਗਈ ਹੈ। ਚਰਨ ਸਿੰਘ
ਸ੍ਰੋਮਣੀ ਕਮੇਟੀ ਵਿਚ ਮੈਨੇਜਰ ਸਨ ਉਨ੍ਹਾਂ ਦੀ ਡਿਊਟੀ ਬਰਨਾਲਾ ਦੇ ਗੁਰਦੁਆਰਾ ਗਾਧਾ
ਸਾਹਿਬ ਵਿਖੇ ਸੀ। ਉਹ ਸ਼ਾਮ ਨੂੰ ਅਪਣੀ ਰਿਹਾਇਸ਼ ਰਾਮਪੁਰਾ ਫੂਲ ਵਿਖੇ ਆਏ। ਅਚਾਨਕ ਉਨ੍ਹਾਂ
ਦੀ ਤਬੀਅਤ ਵਿਗੜ ਗਈ ਤਾਂ ਉਨ੍ਹਾਂ ਨੂੰ ਰਾਮਪੁਰਾ ਫੂਲ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ
ਕਰਵਾਇਆ ਗਿਆ, ਜਿਥੇ ਉਹ ਦਮ ਤੋੜ ਗਏ। ਪਰਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਮੌਤ ਹਾਰਟ
ਅਟੈਕ ਨਾਲ ਹੋ ਗਈ। ਇਹ ਖ਼ਬਰ ਸੁਣਦਿਆਂ ਹੀ ਧਾਰਮਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ।
ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਚੰਗਾ ਰਸੂਖ ਰਖਦੇ ਸਨ। ਉਹ ਅਪਣੇ
ਪਿੱਛੇ ਪਤਨੀ ਤੇ ਦੋ ਲੜਕੇ ਛੱਡ ਗਿਆ। ਉਨ੍ਹਾਂ ਦੇ ਦੋਵੇਂ ਲੜਕੇ ਕੈਨੇਡਾ ਵਿਚ ਹਨ
ਜਿਨ੍ਹਾਂ ਦੇ ਆਉਣ 'ਤੇ ਹੀ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦਾ ਅੰਤਮ
ਸਸਕਾਰ ਉਨ੍ਹਾਂ ਦੀ ਰਿਹਾਇਸ਼ ਰਾਮਪੁਰਾ ਫੂਲ ਵਿਖੇ ਸੋਮਵਾਰ 18 ਸਤੰਬਰ ਨੂੰ ਸਵੇਰੇ 10 ਬਜੇ
ਰਾਮਬਾਗ ਵਿਖੇ ਕੀਤਾ ਜਾਵੇਗਾ।
ਚਰਨ ਸਿੰਘ ਮੈਨੇਜਰ ਉੱਭਾ ਦੀ ਅਚਾਨਕ ਹੋਈ ਮੌਤ 'ਤੇ
ਦੁੱਖ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ
ਗੁੜਥਲੀਵਾਲੇ, ਜਗਦੀਪ ਸਿੰਘ ਨਕੱਈ ਸਾਬਕਾ ਵਿਧਾਇਕ ਅਕਾਲੀ ਦਲ, ਬਲਦੇਵ ਸਿੰਘ ਮਾਖਾ ਸਾਬਕਾ
ਸ਼ਰੋਮਣੀ ਕਮੇਟੀ ਮੈਂਬਰ, ਮਾਸਟਰ ਇਕਬਾਲ ਸਿੰਘ ਉੱਭਾ, ਸੰਗਤ ਸਿੰਘ ਉੱਭਾ, ਬੂਟਾ ਸਿੰਘ
ਸਾਬਕਾ ਸਰਪੰਚ ਉੱਭਾ, ਗੁਰਲਾਲ ਸਿੰਘ ਗੋਰਾ, ਸੁਖਦੇਵ ਸਿੰਘ ਪੰਚ, ਮੱਖਣ ਸਿੰਘ ਉੱਭਾ,
ਸਰਪੰਚ ਸੁਖਦੇਵ ਸਿੰਘ ਉੱਭਾ, ਨਿਰਦੇਵ ਸਿੰਘ ਪੱਪੀ, ਗੁਰਪ੍ਰੀਤ ਸਿੰਘ ਝੱਬਰ ਸ਼ਰੋਮਣੀ
ਕਮੇਟੀ ਮੈਂਬਰ, ਪਰਮਦੀਪ ਸਿੰਘ ਬੁਰਜ ਹਰੀ ਆਦਿ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ
ਇਸ ਬੇਵਕਤੀ ਮੌਤ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।