ਮਾਲਵਾ ਨਹੀਂ ਬਲਕਿ ਲੁਧਿਆਣਾ ਅਤੇ ਅਮ੍ਰਿਤਸਰ 'ਚ ਹਨ ਕੈਂਸਰ ਦੇ ਵਧੇਰੇ ਮਰੀਜ਼

ਖ਼ਬਰਾਂ, ਪੰਜਾਬ

ਬਠਿੰਡਾ:ਪੰਜਾਬ ਦੇ ਮਾਲਵਾ ਖੇਤਰ ਨੂੰ ਕੈਂਸਰ ਜਿਹੀ ਬਿਮਾਰੀ ਦਾ ਗਡ਼੍ਹ ਮੰਨਿਆ ਜਾਂਦਾ ਹੈ, ਪਰ ਇਸ ਸਬੰਧੀ ਸਾਹਮਣੇ ਆਈਆਂ ਨਵੀਆਂ ਰਿਪੋਰਟਾਂ ਦੇ ਅੰਕਡ਼ਿਆਂ ਮੁਤਾਬਕ ਕੈਂਸਰ ਦਾ ਵਧੇਰੇ ਖਤਰਾ ਮਾਲਵਾ ਵਿਚ ਨਹੀਂ ,ਬਲਕਿ ਅਮ੍ਰਿਤਸਰ ਅਤੇ ਲੁਧਿਆਣਾ ਵਿਚ ਪਾਇਆ ਗਿਆ ਹੈ।  ਜਾਣਕਾਰੀ ਮੁਤਾਬਕ ਰਾਜ ਸਰਕਾਰ ਵੱਲੋਂ 23 ਅਗਸਤ ਤੱਕ ਮੁੱਖ ਮੰਤਰੀ ਦੇ ਰਾਹਤ ਫੰਡ ਯੋਜਨਾ ਦੇ ਤਹਿਤ ਵਿੱਤੀ ਸਹਾਇਤਾ ਲਈ ਮਨਜ਼ੂਰ ਕੀਤੇ ਗਏ ਮਾਮਲਿਆਂ ਬਾਰੇ ਜਾਰੀ ਅੰਕਡ਼ਿਆਂ ਦੇ ਮੱਦੇਨਜ਼ਰ ਸਾਹਮਣੇ ਆਇਆ ਸੀ ਕਿ ਮਾਲਵੇ 'ਚ ਨਰਮੇ ਦੀ ਫਸਲ ਵਧੇਰੇ ਹੁੰਦੀ ਹੈ ਹੈ ਅਤੇ ਉਥੇ ਕੀਟ ਨਾਸ਼ਕਾਂ ਦਾ ਛਿਡ਼ਕਾਅ ਵੀ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਮਾਲਵੇ 'ਚ ਕੈਂਸਰ ਪੀਡ਼ਤ ਵੀ ਜ਼ਿਆਦਾ ਹਨ ।  

ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਵਿਚ ਮਾਝਾ ਖੇਤਰ ਵਿਚ ਜਨਵਰੀ 2012 ਤੋਂ ਲੈ ਕੇ 23 ਅਗਸਤ ਤੱਕ 10,262 ਮਾਮਲੇ ਦਰਜ ਕੀਤੇ ਗਏ ਹਨ. ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਦੇ ਦੁਆਬਾ ਖੇਤਰ ਵਿਚ 6200 ਕੈਂਸਰ ਦੇ ਕੇਸ ਦਰਜ ਕੀਤੇ ਗਏ।  ਪੰਜਾਬ ਵਿਚ ਪ੍ਰਤੀ ਜ਼ਿਲ੍ਹਿਆਂ ਵਿਚ 1934 ਮਾਮਲੇ ਹੁੰਦੇ ਹਨ। ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਜਲੰਧਰ ਅਤੇ ਤਰਨ ਤਾਰਨ ਨੇ ਸੂਬੇ ਦੇ ਔਸਤ ਨਾਲੋਂ ਵੱਧ ਅਜਿਹੇ ਕੇਸਾਂ ਦੀ ਰਿਪੋਰਟ ਕੀਤੀ. ਇਨ੍ਹਾਂ ਤੋਂ ਇਲਾਵਾ ਸੰਗਰੂਰ, ਪਟਿਆਲਾ ਅਤੇ ਫਿਰੋਜ਼ਪੁਰ ਵਿਚ ਵੀ ਕ੍ਰਮਵਾਰ 2,903, 2,817 ਅਤੇ 1,968 ਮਾਮਲੇ ਦਰਜ ਹੋਏ।