ਮਨਪ੍ਰੀਤ ਬਾਦਲ ਨੇ ਫ਼ਤਿਹਜੰਗ ਬਾਜਵਾ ਨਾਲ ਜਾਖੜ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਖ਼ਬਰਾਂ, ਪੰਜਾਬ



ਕਾਦੀਆਂ, 29 ਸਤੰਬਰ (ਅਬਦੁਲ ਸਲਾਮ ਤਾਰੀ) : ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੀ ਸਾਦਗੀ ਅਤੇ ਇਮਾਨਦਾਰੀ ਲਈ ਸਦਾ ਮੀਡੀਆ ਦੀ ਰੌਣਕ ਬਣੇ ਰਹਿੰਦੇ ਹਨ। ਉਹ ਪੰਜਾਬ ਦਾ ਇਕ ਇਮਾਨਦਾਰ ਅਤੇ ਆਮ ਲੋਕਾਂ ਵਿਚ ਵਿਚਰਣ ਵਾਲਾ ਚਿਹਰਾ ਬਣ ਚਕਿਆ ਹੈ।
ਬੀਤੀ ਸ਼ਾਮ ਕਾਦੀਆਂ 'ਚ ਉਨ੍ਹਾਂ ਨੂੰ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਦੇ ਲਈ ਕਾਦੀਆਂ ਹਲਕਾ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਨਾਲ ਚੋਣ ਪ੍ਰਚਾਰ ਕੀਤਾ।

ਉਹ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਕਾਂਗਰਸੀ ਵਰਕਰਾਂ ਦੇ ਨਾਲ ਲੋਕਾਂ ਦੇ ਵਿਚਕਾਰ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਮੂਰਤੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਇਸ ਤੋਂ ਬਾਅਦ ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਹ ਚੌਧਰੀ ਅਬਦੁਲ ਵਾਸੇ ਸਾਬਕਾ ਕੌਂਸਲਰ ਕਾਦੀਆਂ ਨਾਲ ਖ਼ਰੀਦਾਰੀ ਕਰਨ ਲਈ ਕਾਦੀਆਂ ਦੀ ਮਸ਼ਹੂਰ ਕਪੜੇ ਦੀ ਦੁਕਾਨ ਬੱਬੀ ਦੀ ਹੱਟੀ 'ਤੇ ਵੀ ਪਹੁੰਚੇ।