ਮਾਨਸੇ ਦਾ ਜਵਾਨ ਕੁਲਗਾਮ 'ਚ ਮੁਕਾਬਲੇ ਦੌਰਾਨ ਸ਼ਹੀਦ

ਖ਼ਬਰਾਂ, ਪੰਜਾਬ

ਮਾਨਸਾ ਜ਼ਿਲੇ ਦੇ ਪਿੰਡ ਬਣਾਵਾਲੀ ਦਾ ਮਨਜਿੰਦਰ ਸਿੰਘ ਕਾਕਾ (21 ਸਾਲ) ਬੀਤੇ ਦਿਨੀਂ ਆਪਰੇਸ਼ਨ ਆਲ ਆਊਟ ਤਹਿਤ ਕੁਲਗਾਮ (ਸ੍ਰੀ ਨਗਰ) ਦੇ ਦੇਵਸਰ ਇਲਾਕੇ ਦੇ ਪਿੰਡ ਨਵਬੁਗ ਗੁੰਡ ਵਿਖੇ ਚੱਲ ਰਹੇ ਮੁਕਾਬਲੇ ਵਿਚ ਹਿਜਬੁਲ ਦੇ ਅੱਤਵਾਦੀ ਸੋਕਿਤ ਅਹਿਮਤ ਨੂੰ ਮੌਤ ਦੇ ਘਾਟ ਉਤਾਰਣ ਤੋਂ ਬਾਅਦ ਸ਼ਹੀਦ ਹੋ ਗਿਆ। ਮਨਜਿੰਦਰ ਕਬੱਡੀ ਨੈਸ਼ਨਲ ਅਤੇ ਕੁਸ਼ਤੀ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਅਤੇ ਮਹਿਜ਼ ਢਾਈ ਸਾਲ ਪਹਿਲਾਂ ਹੀ 10 ਸਿੱਖ ਰੈਜ਼ੀਮੈਂਟ ਵਿਚ ਭਰਤੀ ਹੋਇਆ ਸੀ।