ਮੰਤਰੀ ਮੰਡਲ ਵਲੋਂ ਮਾਰਸ਼ਲ ਅਰਜਨ ਸਿੰਘ ਦੇ ਸਤਿਕਾਰ ਵਿਚ ਦੋ ਮਿੰਟ ਦਾ ਮੌਨ

ਖ਼ਬਰਾਂ, ਪੰਜਾਬ


ਚੰਡੀਗੜ੍ਹ•, 20 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਉਨ੍ਹਾਂ ਦੇ ਵੱਡਮੁਲੇ ਯੋਗਦਾਨ ਨੂੰ ਯਾਦ ਕੀਤਾ।

ਮੰਤਰੀ ਮੰਡਲ ਨੇ ਦੂਜੀ ਵਿਸ਼ਵ ਜੰਗ ਅਤੇ 1965 ਦੀ ਭਾਰਤ-ਪਾਕਿ ਜੰਗ ਦੇ ਮਹਾਨ ਯੋਧੇ ਦੇ ਸਤਿਕਾਰ ਵਿਚ ਖੜੇ• ਹੋ ਕੇ ਦੋ ਮਿੰਟ ਦਾ ਮੌਨ ਰਖਿਆ। ਮੁੱਖ ਮੰਤਰੀ ਨੇ ਜੰਗੀ ਨਾਇਕ ਦੇ ਹੌਸਲੇ ਅਤੇ ਦ੍ਰਿੜਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਰਜਨ ਸਿੰਘ ਦੀਆਂ ਯਾਦਾਂ ਹਮੇਸ਼ਾ ਹੀ ਉਨ੍ਹਾਂ ਦੇ ਮਨ ਵਿਚ ਵਸੀਆਂ ਰਹਿਣਗੀਆਂ ਜਦ ਹਵਾਈ ਫ਼ੌਜ ਦੇ ਸਾਬਕਾ ਚੀਫ਼ ਆਫ਼ ਏਅਰ ਸਟਾਫ਼ ਨੇ ਉਨ੍ਹਾਂ ਦੀ ਮਿਲਟਰੀ ਇਤਿਹਾਸ ਬਾਰੇ ਇਕ ਕਿਤਾਬ ਜਾਰੀ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਅਨੇਕਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਐਵਾਰਡ ਹਾਸਲ ਕਰਨ ਵਾਲੇ ਅਰਜਨ ਸਿੰਘ ਨੇ ਕੇਵਲ ਭਾਰਤੀ ਹਵਾਈ ਫ਼ੌਜ ਦੇ ਇਕ ਫ਼ੌਜੀ ਵਜੋਂ ਹੀ ਉਚਾਈਆਂ ਨੂੰ ਨਹੀਂ ਛੂਹਿਆ ਸਗੋਂ ਉਨ੍ਹਾਂ ਨੇ ਅਪਣੇ ਜੀਵਨ ਦੌਰਾਨ ਰਾਜਦੂਤ, ਸਿਆਸਤਦਾਨ ਅਤੇ ਭਾਰਤ ਸਰਕਾਰ ਦੇ ਸਲਾਹਕਾਰ ਵਜੋਂ ਵੀ ਨਾਮਣਾ ਖਟਿਆ।